ਮਾਨਾ ਰਾਮ ਸੁਆਮੀ ਵੈੱਲਫੇਅਰ ਸੁਸਾਇਟੀ ਵਲੋਂ ਮੈਡੀਕਲ ਚੈੱਕਅਪ ਕੈਂਪ 13 ਨੂੰ
ਫ਼ਾਜ਼ਿਲਕਾ, 11 ਸਤੰਬਰ (ਅਮਰਜੀਤ ਸ਼ਰਮਾ)- ਮਾਨਾ ਰਾਮ ਸੁਆਮੀ ਵੈੱਲਫੇਅਰ ਸੁਸਾਇਟੀ ਵਲੋਂ ਗਰਾਮ ਪੰਚਾਇਤ ਮੰਡੀ ਲਾਧੂਕਾ ਦੇ ਸਹਿਯੋਗ ਨਾਲ ਐਤਵਾਰ, 13 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ, ਮੰਡੀ ਲਾਧੂਕਾ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ। ਸੁਸਾਇਟੀ ਚੇਅਰਮੈਨ ਮਨਜੀਤ ਸੁਆਮੀ ਨੇ ਦੱਸਿਆ ਕਿ ਇਹ ਕੈਂਪ ਗਰਾਮ ਪੰਚਾਇਤ ਮੰਡੀ ਲਾਧੂਕਾ ਦੇ ਸਰਪੰਚ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਮਨਜੋਤ ਸਿੰਘ ਖੇੜਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।
ਫ਼ਾਜ਼ਿਲਕਾ, 11 ਸਤੰਬਰ (ਅਮਰਜੀਤ ਸ਼ਰਮਾ)- ਮਾਨਾ ਰਾਮ ਸੁਆਮੀ ਵੈੱਲਫੇਅਰ ਸੁਸਾਇਟੀ ਵਲੋਂ ਗਰਾਮ ਪੰਚਾਇਤ ਮੰਡੀ ਲਾਧੂਕਾ ਦੇ ਸਹਿਯੋਗ ਨਾਲ ਐਤਵਾਰ, 13 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ, ਮੰਡੀ ਲਾਧੂਕਾ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ। ਸੁਸਾਇਟੀ ਚੇਅਰਮੈਨ ਮਨਜੀਤ ਸੁਆਮੀ ਨੇ ਦੱਸਿਆ ਕਿ ਇਹ ਕੈਂਪ ਗਰਾਮ ਪੰਚਾਇਤ ਮੰਡੀ ਲਾਧੂਕਾ ਦੇ ਸਰਪੰਚ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਮਨਜੋਤ ਸਿੰਘ ਖੇੜਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਦਿਮਾਗ਼ੀ ਰੋਗਾਂ ਦੇ ਮਾਹਿਰ ਡਾ. ਮਨਦੀਪ ਸਿੰਘ, ਸਰਜਰੀ ਮਾਹਿਰ ਡਾ. ਅਰਪਿਤ ਗੁਪਤਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ.ਨਿਸ਼ਾਂਤ ਸੇਤੀਆ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਪਰਵ ਕਾਮਰਾ ਅਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਕਵਲਜੀਤ ਅਬਰੋਲ ਕੈਂਪ ਵਿਚ ਪਹੁੰਚਣ ਵਾਲੇ ਮਰੀਜ਼ਾਂ ਦੀ ਮੁਆਇਨਾ ਕਰਕੇ ਉਨ੍ਹਾਂ ਨੂੰ ਯੋਗ ਡਾਕਟਰੀ ਸਲਾਹ ਦੇਣਗੇ। ਮਨਜੀਤ ਸੁਆਮੀ ਨੇ ਦੱਸਿਆ ਕਿ ਮਰੀਜ਼ਾਂ ਦੀ ਲੋੜ ਅਨੁਸਾਰ ਹੱਡੀਆਂ ਦੀ ਮਜ਼ਬੂਤੀ, ਨਾੜਾਂ ਦੀ ਕਮਜ਼ੋਰੀ ਤੇ ਨਿਊਰੋਪੈਥੀ ਨਾਲ ਸਬੰਧਿਤ ਵੱਖ-ਵੱਖ ਟੈੱਸਟ ਵੀ ਮੁਫ਼ਤ ਕੀਤੇ ਜਾਣਗੇ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਜਾਂਚ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਸੁਸਾਇਟੀ ਵਲੋਂ ਮੁਫ਼ਤ ਦਵਾਈਆਂ ਵੀ ਵੰਡੀਆਂ ਜਾਣਗੀਆਂ।