12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੰਜਾਬ ਪੁਲਿਸ ਵਲ਼ੋਂ ਨਸ਼ਾ ਤਸਕਰਾਂ ਤੇ ਅਪਰਾਧੀਆਂ ਖ਼ਿਲਾਫ਼ ਵੱਡੀ ਕਾਰਵਾਈ ਦੌਰਾਨ 17 ਮੁਲਜ਼ਮ ਗ੍ਰਿਫ਼ਤਾਰ

ਜਲਾਲਾਬਾਦ, 11 ਸਤੰਬਰ (ਜਤਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਅਤੇ ਡੀ. ਜੀ.

Ad Position 21
repet_subhas-goyals [Copy P29]
ਦੋਸ਼ੀ ਮੁਲਜ਼ਮਾਂ, ਭਗੌੜਿਆਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਚਲਾਈ ਕਾਸੋ ਮੁਹਿੰਮ ਦੀ ਅਗਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਤਸਵੀਰ-ਜਤਿੰਦਰ ਪਾਲ ਸਿੰਘ 12-09-2026
ਜਲਾਲਾਬਾਦ, 11 ਸਤੰਬਰ (ਜਤਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਕਾਸੋ ਮੁਹਿੰਮ ਤਹਿਤ 17 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ.ਪੀ. ਲਵਦੀਪ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਕਾਸੋ ਮੁਹਿੰਮ ਦੌਰਾਨ ਸਬ-ਡਿਵੀਜ਼ਨ ਜਲਾਲਾਬਾਦ ਖੇਤਰ ਵਿਚ ਕੁੱਲ 7 ਪਰਚਿਆਂ ਵਿਚ ਸ਼ਾਮਲ 13 ਲੋੜੀਂਦੇ ਮੁਲਜ਼ਮਾਂ, ਭਗੌੜਿਆਂ, 2 ਨਸ਼ਾ ਤਸਕਰਾਂ ਤੇ 2 ਹੋਰ ਮੁਲਜ਼ਮਾਂ ਕੁਲ 17 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੱਖ-ਵੱਖ ਥਾਣਿਆਂ ਵਿਚ ਦਰਜ ਪਰਚਿਆਂ ਤੇ ਗ੍ਰਿਫ਼ਤਾਰ ਮੁਲਜ਼ਮਾਂ ਦਾ ਵੇਰਵਾ ਸਾਂਝਾ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਸਦਰ ਜਲਾਲਾਬਾਦ ਅਧੀਨ ਪਰਚਾ ਨੰਬਰ 24 ਮਿਤੀ 17 ਫਰਵਰੀ 2026 ਵਿਚ ਰਾਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਸੰਤੋਖ ਸਿੰਘ ਪੁੱਤਰ ਧਰਮ ਸਿੰਘ, ਜੋਤੀ ਪਤਨੀ ਰਮੇਸ਼ ਸਿੰਘ ਅਤੇ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਕਾਬੂ ਕੀਤੇ ਗਏ ਹਨ। ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਟੀਮ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਪੰਚਾਇਤ ਬਸਤੀ ਅਰਨੀ ਵਾਲਾ ਵਾਸੀ ਨਸ਼ਾ ਤਸਕਰ ਸੁਖਦੇਵ ਸਿੰਘ ਪੁੱਤਰ ਪੰਜਾਬ ਸਿੰਘ ਨੂੰ ਵੀ ਕਾਬੂ ਕੀਤਾ ਹੈ। ਥਾਣਾ ਅਰਨੀ ਵਾਲਾ ਅਧੀਨ ਦਰਜ ਪਰਚਾ ਨੰਬਰ 31 ਮਿਤੀ 19 ਫਰਵਰੀ, 2026 ਵਿਚ ਅਰਨੀ ਵਾਲਾ ਵਾਸੀ ਦੋ ਮੁਲਜ਼ਮਾਂ ਵਰਿੰਦਰ ਸਿੰਘ ਉਰਫ਼ ਸ਼ੰਨਾ ਪੁੱਤਰ ਹਰਪਾਲ ਸਿੰਘ ਤੇ ਜੀਵਨ ਸਿੰਘ ਪੁੱਤਰ ਸਵਰਨ ਸਿੰਘ ਕਾਬੂ ਕੀਤੇ ਗਏ ਹਨ। ਥਾਣਾ ਅਰਨੀਵਾਲਾ ਦੇ ਪਰਚਾ ਨੰਬਰ 90 ਮਿਤੀ 25 ਜੂਨ 2026 ਵਿਚ ਅਰਨੀਵਾਲਾ ਵਾਸੀ ਮੁਲਜ਼ਮ ਮਨਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਅਮੀਰ ਖ਼ਾਸ ਵਿਚ ਦਰਜ ਪਰਚਾ ਨੰਬਰ 41 ਮਿਤੀ 5 ਮਈ, 2026 ’ਚ ਬਿੰਦਰ ਕੌਰ ਪਤਨੀ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰਚਾ ਨੰਬਰ 82 ਮਿਤੀ 20 ਜੁਲਾਈ, 2026 ’ਚ ਲੋੜੀਂਦੇ ਮੁਲਜ਼ਮ ਕੁਲਵਿੰਦਰ ਸਿੰਘ ਤੇ ਤਰਸੇਮ ਸਿੰਘ ਪੁੱਤਰਾਨ ਕਾਲਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਵੈਰੋਕੇ ਅਧੀਨ ਦਰਜ ਪਰਚਾ ਨੰਬਰ 170 ਮਿਤੀ 22 ਨਵੰਬਰ 2025 ਵਿਚ ਨਾਮਜ਼ਦ ਮੁਲਜ਼ਮ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਅਰਸ਼ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਠਗੜ੍ਹ ਨੂੰ ਪੁਲਿਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ ਜਲਾਲਾਬਾਦ ਦੇ ਪਰਚਾ ਨੰਬਰ 69 ਮਿਤੀ 20 ਅਪ੍ਰੈਲ 2026 ਵਿਚ ਚੱਕ ਅਰਨੀ ਵਾਲਾ ਵਾਸੀ ਮੰਗਲ ਸਿੰਘ ਪੁੱਤਰ ਪੂਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਗੋਬਿੰਦ ਨਗਰੀ ਵਾਸੀ ਸੁਰਜੀਤ ਸਿੰਘ ਪੁੱਤਰ ਦਿਆਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਹੀ ਦੋ ਹੋਰ ਵੱਖ-ਵੱਖ ਗ੍ਰਿਫ਼ਤਾਰੀਆਂ ਤਹਿਤ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਲੱਲਾ ਬਸਤੀ ਵਾਸੀ ਕੁਲਵਿੰਦਰ ਸਿੰਘ ਉਰਫ਼ ਟਿੱਡੀ ਪੁੱਤਰ ਅਨਵਰ ਸਿੰਘ ਤੇ ਕੈਨਾਲ ਵਾਲੇ ਕੋਠੇ ਵਾਸੀ ਸੁਰਜੀਤ ਸਿੰਘ ਉਰਫ਼ ਸ਼ੀਤੀ ਪੁੱਤਰ ਹਜ਼ਾਰਾ ਸਿੰਘ ਨੂੰ ਵੀ ਹਿਰਾਸਤ ਵਿਚ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨਾ ਰਾਮ ਸੁਆਮੀ ਵੈੱਲਫੇਅਰ ਸੁਸਾਇਟੀ ਵਲੋਂ ਮੈਡੀਕਲ ਚੈੱਕਅਪ ਕੈਂਪ 13 ਨੂੰ ਅਗਲੀ ਖ਼ਬਰ ਵਿਧਾਇਕ ਸਵਨਾ ਦੀ ਅਗਵਾਈ ਹੇਠ ਬੀਕਾਨੇਰੀ ਰੋਡ ’ਤੇ ਚਲਾਈ ਗਈ ਸਫ਼ਾਈ ਮੁਹਿੰਮ
Ad Position 24