06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ ‘ਫਰਾਮ ਸੇਫ਼ਟੀ ਟੂ ਮੈਜ਼ਰਮੈਂਟ’ ਫਿਜ਼ਿਕਸ ਲੈਬ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਫ਼ਿਰੋਜ਼ਪੁਰ, 6 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ ਵਲੋਂ ਨਵ-ਪ੍ਰਵੇਸ਼ਿਤ ਬੀ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਫ਼ਿਰੋਜ਼ਪੁਰ, 6 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ ਵਲੋਂ ਨਵ-ਪ੍ਰਵੇਸ਼ਿਤ ਬੀ.ਐੱਸ.ਸੀ. ਪਹਿਲੇ ਸਾਲ ਦੀਆਂ ਵਿਦਿਆਰਥਣਾਂ ਲਈ ‘ਫਰਾਮ ਸੇਫ਼ਟੀ ਟੂ ਮੈਜ਼ਰਮੈਂਟ’ ਵਿਸ਼ੇ ’ਤੇ ਫਿਜ਼ਿਕਸ ਲੈਬ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਆਈ.ਕਿਊ.ਏ.ਸੀ. ਦੇ ਅਧੀਨ ਸਾਇੰਸ ਬਲਾਕ ਸਥਿਤ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਨੂੰ ਲੈਬ ਸੁਰੱਖਿਆ, ਨਿਯਮਾਂ, ਵਿਗਿਆਨਕ ਅਨੁਸ਼ਾਸਨ ਅਤੇ ਸਹੀ ਮਾਪ-ਤੋਲ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੌਰਾਨ ਵਿਭਾਗ ਮੁਖੀ ਡਾ.ਆਸ਼ਾ ਰਾਣੀ ਨੇ ਵਿਦਿਆਰਥਣਾਂ ਨੂੰ ਪ੍ਰਯੋਗਸ਼ਾਲਾ ਵਿਚ ਅਪਣਾਈਆਂ ਜਾਣ ਵਾਲੀਆਂ ਸੁਰੱਖਿਆ ਸਾਵਧਾਨੀਆਂ, ਲੈਬ ਦੇ ਨਿਯਮਾਂ ਅਤੇ ਨੈਤਿਕ ਮਾਪਦੰਡਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੈਡਮ ਭਾਨੁਪ੍ਰਿਆ ਵਲੋਂ ਵਿਹਾਰਕ ਪ੍ਰਯੋਗ ਦੀ ਦਿਲਚਸਪ ਪ੍ਰਦਰਸ਼ਨੀ ਵੀ ਪੇਸ਼ ਕੀਤੀ ਗਈ।ਪ੍ਰਦਰਸ਼ਨ ਦੌਰਾਨ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਲੈਬ ਉਪਕਰਨਾਂ ਅਤੇ ਪ੍ਰਯੋਗਾਤਮਿਕ ਪ੍ਰਕਿਰਿਆਵਾਂ ਸਬੰਧੀ ਸਵਾਲ ਪੁੱਛੇ। ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਨੂੰ ਨੈਕ ਵਲੋਂ ਏ+ ਗ੍ਰੇਡ ਪ੍ਰਾਪਤ ਹੈ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ, ਪ੍ਰਧਾਨ ਡਾ.ਅਗਨੀਜ਼ ਢਿੱਲੋਂ, ਸਕੱਤਰ ਐਡਵੋਕੇਟ ਅਜੈ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਦੀ ਅਗਵਾਈ ਹੇਠ ਸੰਸਥਾ ਵਲੋਂ ਵਿਦਿਆਰਥਣਾਂ ਦੇ ਅਕਾਦਮਿਕ ਤੇ ਵਿਹਾਰਕ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੋਗਰਾਮ ਦੀ ਸਫਲਤਾ ’ਤੇ ਪ੍ਰਿੰਸੀਪਲ ਡਾ.ਸੰਗੀਤਾ ਸ਼ਰਮਾ ਨੇ ਵਿਭਾਗ ਮੁਖੀ ਡਾ.ਆਸ਼ਾ ਰਾਣੀ, ਟੀਮ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੇ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਮੋਰਚੇ ਵਿਚ ਡਟੇ ਅਗਲੀ ਖ਼ਬਰ ਭਾਵਦਾਸ ਦੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਹੋਤਾ ਨੇ ਬਾਬਾ ਗੁਲਾਬ ਸਿੰਘ ਨੂੰ ਕੀਤਾ ਸਨਮਾਨਿਤ
Ad Position 24