03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਅਬੋਹਰ ਦੇ 15 ਨੌਜਵਾਨ ਪੰਜਾਬ ਪੁਲਿਸ ’ਚ ਭਰਤੀ

ਅਬੋਹਰ, 2 ਸਤੰਬਰ (ਵਿਵੇਕ ਹੂੜੀਆ)- ਅਬੋਹਰ ਸਪੋਰਟਸ ਲਵਰਜ਼ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਡਿਫੈਂਸ ਅਕੈਡਮੀ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ 15 ਹੋਣਹਾਰ ਸਿੱਖਿਆਰਥੀ (7 ਲੜਕੀਆਂ ਅਤੇ 8 ਲੜਕੇ) ਪੰਜਾਬ ਪੁਲਿਸ ਵਿਚ ਭਰਤੀ ਹੋਏ ਹਨ। ਇਹ ਅਕੈਡਮੀ 15 ਅਗਸਤ 2023 ਨੂੰ ਗਗਨ ਚੁੱਘ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਕੋਚ ਰਾਧੇ ਸ਼ਿਆਮ ਵਲੋਂ ਨੌਜਵਾਨਾਂ ਨੂੰ ਸਖ਼ਤ ਮਿਹਨਤ ਤੇ ਅਨੁਸ਼ਾਸਨ ਨਾਲ ਤਿਆਰੀ ਕਰਵਾਈ ਜਾ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਅਬੋਹਰ, 2 ਸਤੰਬਰ (ਵਿਵੇਕ ਹੂੜੀਆ)- ਅਬੋਹਰ ਸਪੋਰਟਸ ਲਵਰਜ਼ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਡਿਫੈਂਸ ਅਕੈਡਮੀ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ 15 ਹੋਣਹਾਰ ਸਿੱਖਿਆਰਥੀ (7 ਲੜਕੀਆਂ ਅਤੇ 8 ਲੜਕੇ) ਪੰਜਾਬ ਪੁਲਿਸ ਵਿਚ ਭਰਤੀ ਹੋਏ ਹਨ। ਇਹ ਅਕੈਡਮੀ 15 ਅਗਸਤ 2023 ਨੂੰ ਗਗਨ ਚੁੱਘ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਕੋਚ ਰਾਧੇ ਸ਼ਿਆਮ ਵਲੋਂ ਨੌਜਵਾਨਾਂ ਨੂੰ ਸਖ਼ਤ ਮਿਹਨਤ ਤੇ ਅਨੁਸ਼ਾਸਨ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਇਸ ਵੱਡੀ ਪ੍ਰਾਪਤੀ ’ਤੇ ਸਰਕਾਰੀ ਹਾਈ ਸੈਕੰਡਰੀ ਸਕੂਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਸਬ-ਇੰਸਪੈਕਟਰ ਸ਼ਿਵਸ਼ੰਕਰ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਸਾਗਰ ਗਰੋਵਰ, ਮਾਨਸੀ, ਪ੍ਰੀਤੀ ਕੌਰ, ਗੁਰਪ੍ਰੀਤ ਸਮੇਤ ਸਾਰੇ ਚੁਣੇ ਗਏ ਨੌਜਵਾਨਾਂ ਦਾ ਸਨਮਾਨ ਕੀਤਾ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਜ ਸੇਵੀ ਗਗਨ ਚੁੱਘ ਨੇ ਕਿਹਾ ਕਿ ਸਹੀ ਮਾਰਗਦਰਸ਼ਨ ਨਾਲ ਸਾਡੇ ਇਲਾਕੇ ਦੇ ਨੌਜਵਾਨ ਹਰ ਖੇਤਰ ਵਿਚ ਮੱਲ੍ਹਾਂ ਮਾਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਰਾਮ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਪੁੱਜੇ ਵਿਧਾਇਕ ਸੰਦੀਪ ਜਾਖੜ ਅਗਲੀ ਖ਼ਬਰ ਬੇਸਹਾਰਾ ਪਸ਼ੂ ਤੋਂ ਬਚਣ ਦੀ ਕੋਸ਼ਿਸ਼ ’ਚ ਡਿਵਾਈਡਰ ਨਾਲ ਟਕਰਾਇਆ ਮੋਟਰਸਾਈਕਲ, ਜੇ.ਈ. ਦੀ ਮੌਤ
Ad Position 24