28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜੀ ਮੌਕੇ ਵਿਵੇਕਾਨੰਦ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਬੀ.ਐੱਸ.ਐੱਫ. ਜਵਾਨਾਂ ਨੂੰ ਬੰਨ੍ਹੀਆਂ ਰੱਖੜੀਆਂ

ਫ਼ਿਰੋਜ਼ਪੁਰ, 27 ਅਗਸਤ (ਗੁਰਿੰਦਰ ਸਿੰਘ)-ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਵਿਵੇਕਾਨੰਦ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸੈਕਟਰ ਹੈੱਡ ਕੁਆਰਟਰ, ਬੀ. ਐੱਸ.

Ad Position 21
No active advertisement
ਅਜੀਤ ਡੈਸਕ 28-08-2026
ਫ਼ਿਰੋਜ਼ਪੁਰ, 27 ਅਗਸਤ (ਗੁਰਿੰਦਰ ਸਿੰਘ)-ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਵਿਵੇਕਾਨੰਦ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸੈਕਟਰ ਹੈੱਡ ਕੁਆਰਟਰ, ਬੀ.ਐੱਸ.ਐੱਫ. ਫ਼ਿਰੋਜ਼ਪੁਰ ਵਿਖੇ ਪਹੁੰਚ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਰੱਖੜੀਆਂ ਬੰਨ੍ਹੀਆਂ। ਇਸ ਮੌਕੇ ਮਿਯੰਕ ਉਪਾਧਿਆਏ ਕਮਾਡੈਂਟ (ਪ੍ਰਸ਼ਾਸਨ ਅਤੇ ਕਾਰਜ), ਸੈਕਟਰ ਹੈੱਡ ਕੁਆਰਟਰ ਬੀ.ਐੱਸ.ਐੱਫ. ਫ਼ਿਰੋਜ਼ਪੁਰ ਸਮੇਤ ਹੋਰ ਅਧਿਕਾਰੀ ਅਤੇ ਜਵਾਨ ਮੌਜੂਦ ਸਨ। ਵਿਦਿਆਰਥੀਆਂ ਦਾ ਇਹ ਪਿਆਰ ਭਰਿਆ ਉਪਰਾਲਾ ਰੱਖੜੀ ਦੇ ਰਵਾਇਤੀ ਭੈਣ-ਭਰਾ ਦੇ ਰਿਸ਼ਤੇ ਤੋਂ ਅੱਗੇ ਵਧਦਿਆਂ ਦੇਸ਼ ਦੀ ਸੁਰੱਖਿਆ ਲਈ ਸਮਰਪਿਤ ਸੈਨਿਕਾਂ ਪ੍ਰਤੀ ਸਨਮਾਨ ਅਤੇ ਧੰਨਵਾਦ ਦਾ ਪ੍ਰਤੀਕ ਬਣਿਆ। ਵਿਦਿਆਰਥੀਆਂ ਵਲੋਂ ਖ਼ੁਦ ਤਿਆਰ ਕੀਤੀਆਂ ਵਾਤਾਵਰਨ-ਅਨੁਕੂਲ ਰੱਖੜੀਆਂ ਨੇ ਤਿਉਹਾਰ ਦੀ ਖ਼ੁਸ਼ੀ ਦੇ ਨਾਲ ਕੁਦਰਤ ਦੀ ਸੰਭਾਲ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦਾ ਸੁਨੇਹਾ ਵੀ ਦਿੱਤਾ। ਇਸ ਦੌਰਾਨ ਬੀ.ਐੱਸ.ਐੱਫ. ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਦੀ ਜ਼ਿੰਦਗੀ, ਉਨ੍ਹਾਂ ਨੂੰ ਦਰਪੇਸ਼ ਚੁਨੌਤੀਆਂ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਸਮਰਪਣ ਬਾਰੇ ਜਾਣਕਾਰੀ ਸਾਂਝੀ ਕੀਤੀ। ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਦੇਸ਼ ਸੇਵਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਪ੍ਰੇਰਣਾਦਾਇਕ ਮੁਲਾਕਾਤ ਨੇ ਵਿਦਿਆਰਥੀਆਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਵਿਦਿਆਰਥੀਆਂ ਨੇ ਬੀ.ਐੱਸ.ਐੱਫ. ਜਵਾਨਾਂ ਦੀ ਬਹਾਦਰੀ ਅਤੇ ਨਿਸ਼ਕਾਮ ਸੇਵਾ ਤੋਂ ਪੇ੍ਰਨਾ ਲੈਂਦਿਆਂ ਆਪਣੇ ਜੀਵਨ ਵਿਚ ਸੇਵਾ, ਜ਼ਿੰਮੇਵਾਰੀ ਅਤੇ ਵਾਤਾਵਰਨ ਸੰਭਾਲ ਵਰਗੀਆਂ ਕਦਰਾਂ-ਕੀਮਤਾਂ ਅਪਣਾਉਣ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਲਾਹਣ ਬਰਾਮਦ ਅਗਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਚ ‘ਖੇਲੋ ਇੰਡੀਆ ਸੰਵਾਦ’ ਪ੍ਰੋਗਰਾਮ ਕਰਵਾਇਆ ਵਿਦਿਆਰਥਣਾਂ ਅਤੇ ਐੱਨ.ਐੱਸ.ਐੱਸ ਵਲੰਟੀਅਰਾਂ...
Ad Position 24