ਪੰਜਾਬ ਸਕੂਲ ਖੇਡਾਂ ’ਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਜਿੱਤੇ 7 ਤਗਮੇ
ਫ਼ਾਜ਼ਿਲਕਾ, 26 ਅਗਸਤ (ਦਵਿੰਦਰ ਪਾਲ ਸਿੰਘ)-ਡੀ. ਏ.
ਫ਼ਾਜ਼ਿਲਕਾ, 26 ਅਗਸਤ (ਦਵਿੰਦਰ ਪਾਲ ਸਿੰਘ)-ਡੀ.ਏ.ਵੀ.ਸਕੂਲ ਅਬੋਹਰ ਵਿਖੇ ਕਰਵਾਈਆਂ ਗਈਆਂ ਪੰਜਾਬ ਸਕੂਲ ਖੇਡਾਂ ਦੀ ਜ਼ਿਲ੍ਹਾ ਪੱਧਰੀ ਯੋਗਾ ਪ੍ਰਤੀਯੋਗਤਾ ਵਿਚ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 7 ਤਗਮੇ ਆਪਣੇ ਨਾਂ ਕੀਤੇ। ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਅੰਡਰ-17 ਰਿਦਮਿਕ ਪੇਅਰ ਵਿਚ ਸ਼ੇਰਬਾਜ਼ ਸਿੰਘ ਅਤੇ ਸਹਿਜਦੀਪ ਸਿੰਘ ਨੇ ਸੋਨ ਤਗਮਾ ਜਿੱਤਿਆ। ਇਸੇ ਵਰਗ ਦੀ ਆਰਟਿਸਟਿਕ ਪੇਅਰ ਵਿਚ ਸ਼ੇਰਬਾਜ਼ ਕੰਬੋਜ, ਪ੍ਰਦੀਪ ਕੁਮਾਰ ਨੇ ਚਾਂਦੀ ਦਾ ਤਗਮਾ, ਸਿੰਗਲਜ਼ ਆਰਟਿਸਟਿਕ ਵਿਚ ਸ਼ੇਰਬਾਜ਼ ਕੰਬੋਜ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ। ਅੰਡਰ-14 ਆਰਟਿਸਟਿਕ ਪੇਅਰ ਵਿਚ ਆਹਿਲ ਅਤੇ ਪਰਵਿਸ਼ ਦੀ ਜੋੜੀ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਅਨਿਲ ਜੈਨ, ਪ੍ਰਿੰਸੀਪਲ ਨਰੇਸ਼ ਸਪੜਾ ਅਤੇ ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ।