26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਅਬੋਹਰ, 26 ਅਗਸਤ (ਵਿਵੇਕ ਹੂੜੀਆ)-70ਵੀਂਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੇ ਖਿਡਾਰੀਆਂ ਨੇ ਵੁਸ਼ੂ, ਕੁਸ਼ਤੀ ਅਤੇ ਕ੍ਰਿਕਟ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਵੁਸ਼ੂ ਮੁਕਾਬਲਿਆਂ ’ਚ ਖਿਡਾਰੀਆਂ ਨੇ 10 ਸੋਨੇ ਅਤੇ 1 ਚਾਂਦੀ ਦਾ ਤਗਮਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 27-08-2026
ਅਬੋਹਰ, 26 ਅਗਸਤ (ਵਿਵੇਕ ਹੂੜੀਆ)-70ਵੀਂਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੇ ਖਿਡਾਰੀਆਂ ਨੇ ਵੁਸ਼ੂ, ਕੁਸ਼ਤੀ ਅਤੇ ਕ੍ਰਿਕਟ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਵੁਸ਼ੂ ਮੁਕਾਬਲਿਆਂ ’ਚ ਖਿਡਾਰੀਆਂ ਨੇ 10 ਸੋਨੇ ਅਤੇ 1 ਚਾਂਦੀ ਦਾ ਤਗਮਾ ਜਿੱਤਿਆ। ਕੁਸ਼ਤੀ ਵਿਚ 5 ਸੋਨੇ, 5 ਚਾਂਦੀ ਅਤੇ 5 ਕਾਂਸੀ ਦੇ ਤਗਮੇ ਹਾਸਲ ਕੀਤੇ। ਕ੍ਰਿਕਟ (ਅੰਡਰ-14) ਵਿਚ ਮੌਜਗੜ੍ਹ ਜ਼ੋਨ ਵਲੋਂ ਖੇਡਦਿਆਂ ਸਮਰਾਟ, ਵਿਦੁਲ ਕੰਬੋਜ ਅਤੇ ਯੁਵਲ ਕੰਬੋਜ ਨੇ ਗੋਲਡ ਤਗਮੇ ਜਿੱਤ ਕੇ ਰਾਜ ਪੱਧਰੀ ਖੇਡਾਂ ਲਈ ਆਪਣੀ ਜਗਾ ਪੱਕੀ ਕੀਤੀ। ਸੋਨ ਤਗਮਾ ਜੇਤੂ ਖਿਡਾਰੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ। ਖਿਡਾਰੀਆਂ ਦੀ ਇਸ ਵੱਡੀ ਪ੍ਰਾਪਤੀ ’ਤੇ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਅਤੇ ਪ੍ਰਿੰਸੀਪਲ ਰਵੀ ਕੁਮਾਰ ਨੇ ਖਿਡਾਰੀਆਂ ਅਤੇ ਕੋਚਾਂ ਮਨਦੀਪ ਸਰਾਂ, ਅਨੰਦ ਬਿਸ਼ਨੋਈ, ਵਿਜੇ, ਗਰਿਮਾ ਅਤੇ ਵਿਕਰਮ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਅੱਗੇ ਤੋਂ ਵੀ ਵਧੀਆ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਏਂਜਲਸ ਵਰਲਡ ਸਕੂਲ ਦੇ ਬੱਚੇ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਪੰਜਾਬ ਸਕੂਲ ਖੇਡਾਂ ’ਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਜਿੱਤੇ 7 ਤਗਮੇ
Ad Position 24