26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅਨੀਤਾ ਜੈਰਥ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਕਰਨ ਗਿਲਹੋਤਰਾ ਨੇ ਦਿੱਤੀ ਵਧਾਈ

ਫ਼ਾਜ਼ਿਲਕਾ, 26 ਅਗਸਤ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਦੀ ਨਵ-ਨਿਯੁਕਤ ਪ੍ਰਧਾਨ ਸ਼੍ਰੀਮਤੀ ਅਨੀਤਾ ਜੈਰਥ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦੇਣ ਲਈ ਸਮਾਜ ਸੇਵੀ ਕਰਨ ਗਿਲਹੋਤਰਾ ਨਗਰ ਕੌਂਸਲ ਦਫ਼ਤਰ ਪਹੁੰਚੇ। ਇਸ ਦੌਰਾਨ ਪ੍ਰਧਾਨ ਦੇ ਪਤੀ ਅਸ਼ੋਕ ਜੈਰਥ, ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ, ਈ.

Ad Position 21
No active advertisement
ਅਜੀਤ ਡੈਸਕ 27-08-2026
ਫ਼ਾਜ਼ਿਲਕਾ, 26 ਅਗਸਤ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਦੀ ਨਵ-ਨਿਯੁਕਤ ਪ੍ਰਧਾਨ ਸ਼੍ਰੀਮਤੀ ਅਨੀਤਾ ਜੈਰਥ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦੇਣ ਲਈ ਸਮਾਜ ਸੇਵੀ ਕਰਨ ਗਿਲਹੋਤਰਾ ਨਗਰ ਕੌਂਸਲ ਦਫ਼ਤਰ ਪਹੁੰਚੇ। ਇਸ ਦੌਰਾਨ ਪ੍ਰਧਾਨ ਦੇ ਪਤੀ ਅਸ਼ੋਕ ਜੈਰਥ, ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ, ਈ.ਓ. ਵਿਕਰਮ ਧੂੜੀਆ, ਭਾਜਪਾ ਆਗੂ ਤੇਜਿੰਦਰ ਨਾਮਧਾਰੀ ਅਤੇ ਡਾ.ਵਿਨੋਦ ਜਾਂਗਿੜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕਰਨ ਗਿਲਹੋਤਰਾ ਨੇ ਅਨੀਤਾ ਜੈਰਥ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸ਼ਹਿਰ ਦੀ ਸਫ਼ਾਈ, ਵਿਕਾਸ ਅਤੇ ਜਨਹਿਤ ਦੇ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀ ਭਲਾਈ ਲਈ ਉਹ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਸੰਭਵ ਸਹਿਯੋਗ ਦੇਣਗੇ ਅਤੇ ਕੇਂਦਰ ਵ ਸੂਬਾ ਸਰਕਾਰ ਤੋਂ ਵੀ ਬਣਦੀ ਮਦਦ ਕਰਵਾਉਣਗੇ। ਇਸ ਮੌਕੇ ਸਮਾਜ ਸੇਵੀ ਪਵਨ ਭਟੇਜਾ, ਮਨੋਜ ਨਾਗਪਾਲ ਅਤੇ ਦੀਪਕ ਨਾਗਪਾਲ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਖੇਡਾਂ ’ਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਜਿੱਤੇ 7 ਤਗਮੇ ਅਗਲੀ ਖ਼ਬਰ ਰੱਖੜੀ ’ਤੇ ਭੈਣਾਂ ਆਪਣੇ ਭਰਾਵਾਂ ਤੋਂ ਲੈਣ ਨਸ਼ਾਮੁਕਤ ਜੀਵਨ ਦਾ ਵਚਨ-ਐੱਸ.ਐੱਚ.ਓ.ਭਿੱਟੀ
Ad Position 24