ਰੱਖੜੀ ’ਤੇ ਭੈਣਾਂ ਆਪਣੇ ਭਰਾਵਾਂ ਤੋਂ ਲੈਣ ਨਸ਼ਾਮੁਕਤ ਜੀਵਨ ਦਾ ਵਚਨ-ਐੱਸ.ਐੱਚ.ਓ.ਭਿੱਟੀ
ਅਬੋਹਰ, 26 ਅਗਸਤ (ਵਿਵੇਕ ਹੂੜੀਆ)-ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਥਾਣਾ ਸਿਟੀ-2 ਅਬੋਹਰ ਦੇ ਪ੍ਰਭਾਰੀ ਰਵਿੰਦਰ ਸਿੰਘ ਭਿੱਟੀ ਨੇ ਇਕ ਭਾਵੁਕ ਅਤੇ ਜਾਗਰੂਕਤਾ ਭਰੀ ਅਪੀਲ ਕੀਤੀ ਹੈ। ਉਨ੍ਹਾਂ ਭੈਣਾਂ ਨੂੰ ਕਿਹਾ ਕਿ ਉਹ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦਿਆਂ ਉਨ੍ਹਾਂ ਤੋਂ ਜੀਵਨ ਭਰ ਨਸ਼ਿਆਂ ਤੋਂ ਦੂਰ ਰਹਿਣ ਦਾ ਵਚਨ ਲੈਣ, ਜੋ ਕਿ ਇੱਕ ਵੱਡੇ ਸਮਾਜਿਕ ਸੁਧਾਰ ਦੀ ਸ਼ੁਰੂਆਤ ਬਣ ਸਕਦਾ ਹੈ।
ਰੱਖੜੀ ਦੇ ਤਿਉਹਾਰ ਮੌਕੇ ਨਸ਼ਾ ਮੁਕਤੀ ਦਾ ਸੁਨੇਹਾ ਦਿੰਦੇ ਹੋਏ ਥਾਣਾ ਸਿਟੀ-2 ਅਬੋਹਰ ਦੇ ਐੱਸ.ਐੱਚ.ਓ.ਰਵਿੰਦਰ ਸਿੰਘ ਭਿੱਟੀ। ਅਜੀਤ ਤਸਵੀਰ
27-08-2026