25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਸ਼ਾ ਮੁਕਤੀ ਚੇਤਨਾ ਸੰਘ ਨੇ ਗੋਬਿੰਦਗੜ੍ਹ ਦੇ ਸਰਕਾਰੀ ਸਕੂਲ ਵਿਚ ਲਗਾਇਆ ਜਾਗਰੂਕਤਾ ਸੈਮੀਨਾਰ

ਅਬੋਹਰ, 24 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਦੇ ਉਦੇਸ਼ਾਂ ਦੀ ਪੂਰਤੀ ਹਿਤ ਜਸਵੀਰ ਸਿੰਘ, ਮਨਜੀਤ ਸਿੰਘ ਅਤੇ ਡਾ. ਅਮਿੱਤ ਕਾਂਸਲ ਵਲੋਂ ਪ੍ਰਾਪਤ ਮਾਰਗ-ਦਰਸ਼ਨ ਸਦਕਾ ਪ੍ਰਵਾਸ ਕਰਦਿਆਂ ਪ੍ਰਧਾਨ ਜਸਪ੍ਰੀਤ ਸਿੰਘ ਨੇ ਸਰਕਾਰੀ ਹਾਈ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਵਿਖੇ ਸਮਾਗਮ ’ਚ ਹਿੱਸਾ ਲਿਆ।

Ad Position 21
No active advertisement
ਨਸ਼ੇ ਖ਼ਿਲਾਫ਼ ਲਗਾਏ ਜਾਗਰੂਕਤਾ ਸੈਮੀਨਾਰ ਦੌਰਾਨ ਸਹੁੰ ਚੁੱਕਦੇ ਹੋਏ ਸਕੂਲ ਦੇ ਵਿਦਿਆਰਥੀ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 25-08-2026
ਅਬੋਹਰ, 24 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਦੇ ਉਦੇਸ਼ਾਂ ਦੀ ਪੂਰਤੀ ਹਿਤ ਜਸਵੀਰ ਸਿੰਘ, ਮਨਜੀਤ ਸਿੰਘ ਅਤੇ ਡਾ.ਅਮਿੱਤ ਕਾਂਸਲ ਵਲੋਂ ਪ੍ਰਾਪਤ ਮਾਰਗ-ਦਰਸ਼ਨ ਸਦਕਾ ਪ੍ਰਵਾਸ ਕਰਦਿਆਂ ਪ੍ਰਧਾਨ ਜਸਪ੍ਰੀਤ ਸਿੰਘ ਨੇ ਸਰਕਾਰੀ ਹਾਈ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਵਿਖੇ ਸਮਾਗਮ ’ਚ ਹਿੱਸਾ ਲਿਆ। ਨਸ਼ਾ ਮੁਕਤੀ ਚੇਤਨਾ ਸਮਾਗਮ ਦੌਰਾਨ ਜਸਪ੍ਰੀਤ ਸਿੰਘ ਨੇ ਆਪਣੇ ਭਾਸ਼ਨ ’ਚ ਦੱਸਿਆ ਕਿ ਅਸੀਂ ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਅਤੇ ਕਰਤਾਰ ਸਿੰਘ ਸਰਾਭਾ ਦੇ ਵਾਰਿਸ ਹਾਂ। ਸਾਡੇ ਆਦਰਸ਼ ਬੜੇ ਉੱਚੇ-ਸੁੱਚੇ ਹਨ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਹੀ ਆਦਰਸ਼ਕ ਜੀਵਨ ਜਿਊਣਾ ਹੋ ਸਕਦਾ ਹੈ। ਉਨ੍ਹਾਂ ਨਸ਼ਾ ਮੁਕਤੀ ਚੇਤਨਾ ਸੰਘ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਸੰਘ ਨਿਸ਼ਕਾਮ ਭਾਵਨਾ ਨਾਲ ਸਮਾਜ, ਪੰਜਾਬ ਅਤੇ ਦੇਸ਼ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਸਭ ਸਰੋਤਿਆਂ ਨੂੰ ਵੀ ਨਸ਼ਾ ਮੁਕਤੀ ਚੇਤਨਾ ਸੰਘ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਦਿਆਰਥੀ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਆਪਣੇ ਅਮੀਰ ਵਿਰਸੇ ਅਤੇ ਸੰਸਕ੍ਰਿਤੀ ਨਾਲ ਜੁੜਨਾ ਹੀ ਸੱਚੀ ਦੇਸ਼ ਭਗਤੀ ਹੈ। ਤਕਰੀਬਨ 112 ਵਿਦਿਆਰਥੀਆਂ ਅਤੇ 6 ਅਧਿਆਪਕਾਂ ਨੇ ਇਸ ਸਮਾਗਮ ’ਚ ਹਿੱਸਾ ਲਿਆ। ਨਸ਼ੇ ਨਾ ਕਰਨ ਦਾ ਪ੍ਰਣ ਕਰਦਿਆਂ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਨਾ ਕਦੇ ਆਪ ਨਸ਼ਾ ਕਰਨਗੇ ਅਤੇ ਨਾ ਹੀ ਆਪਣੇ ਕਿਸੇ ਸਾਥੀ ਨੂੰ ਕਰਨ ਦੇਣਗੇ। ਪ੍ਰਿੰਸੀਪਲ ਸ੍ਰੀ ਮਹਿੰਦਰ ਪਾਲ ਸ਼ਰਮਾ, ਲੈਕਚਰਾਰ ਸ਼੍ਰੀਮਤੀ ਹਰਜੀਤ ਕੌਰ ਅਤੇ ਹੋਰ ਸਾਰੇ ਹਾਜ਼ਰ ਅਧਿਆਪਕ ਸਾਹਿਬਾਨ ਨੇ ਨਸ਼ਾ ਮੁਕਤੀ ਚੇਤਨਾ ਸੰਘ ਦੇ ਦੇਸ਼ ਦੀ ਨਸ਼ਾ ਮੁਕਤੀ ਲਈ ਕੀਤੇ ਜਾ ਰਹੇ ਨਿਸ਼ਕਾਮ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਆਉਂਦੇ ਸਮੇਂ ਦੌਰਾਨ ਵਿਚ ਸੰਘ ਨਾਲ ਜੁੜਨ ਦਾ ਵਾਅਦਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪਬਲਿਕ ਸਕੂਲ ’ਚ ਸਜਿਆ ਨੌਜਵਾਨ ਵਿਚਾਰਾਂ ਦਾ ਸ਼ਾਨਦਾਰ ਮੰਚ 2 ਰੋਜ਼ਾ ਸਮਾਗਮ ਦੌਰਾਨ ਫੇਕ ਨਿਊਜ਼ ਵਰਗੇ ਅਹਿਮ ਵਿਸ਼ਿਆਂ... ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਦੀ ਅੰਡਰ-14 ਸਾਫ਼ਟ ਬਾਲ ਟੀਮ ਨੇ ਜਿੱਤਿਆ ਚਾਂਦੀ ਦਾ ਤਗਮਾ
Ad Position 24