ਚੌਧਰੀ ਮਾਨਾ ਰਾਮ ਸਵਾਮੀ ਵੈੱਲਫੇਅਰ ਸੁਸਾਇਟੀ ਵਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਅੱਜ
ਫ਼ਾਜ਼ਿਲਕਾ, 8 ਅਗਸਤ (ਅਮਰਜੀਤ ਸ਼ਰਮਾ)-ਚੌਧਰੀ ਮਾਨਾ ਰਾਮ ਸਵਾਮੀ ਵੈੱਲਫੇਅਰ ਸੋਸਾਇਟੀ ਅਤੇ ਸਵਾਮੀ ਵਿਵੇਕਾਨੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਸੋਸਾਇਟੀ ਵਲੋਂ ਲੋੜਵੰਦਾਂ ਦੀ ਭਲਾਈ ਲਈ ਅੱਜ ਐਤਵਾਰ ਨੂੰ ਅਬੋਹਰ ਰੋਡ ’ਤੇ ਸਥਿਤ ਗੁਰੂਮੇਹਰ ਹਸਪਤਾਲ ਵਿਖੇ ਸਵੇਰੇ 9 ਤੋਂ 12 ਵਜੇ ਤੱਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਸੋਸਾਇਟੀ ਦੇ ਪ੍ਰਧਾਨ ਵਿਨੋਦ ਸਚਦੇਵਾ ਨੇ ਦੱਸਿਆ ਕਿ ਕੈਂਪ ਵਿਚ ਮਨੋਰੋਗ ਮਾਹਿਰ ਡਾ.
ਫ਼ਾਜ਼ਿਲਕਾ, 8 ਅਗਸਤ (ਅਮਰਜੀਤ ਸ਼ਰਮਾ)-ਚੌਧਰੀ ਮਾਨਾ ਰਾਮ ਸਵਾਮੀ ਵੈੱਲਫੇਅਰ ਸੋਸਾਇਟੀ ਅਤੇ ਸਵਾਮੀ ਵਿਵੇਕਾਨੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਸੋਸਾਇਟੀ ਵਲੋਂ ਲੋੜਵੰਦਾਂ ਦੀ ਭਲਾਈ ਲਈ ਅੱਜ ਐਤਵਾਰ ਨੂੰ ਅਬੋਹਰ ਰੋਡ ’ਤੇ ਸਥਿਤ ਗੁਰੂਮੇਹਰ ਹਸਪਤਾਲ ਵਿਖੇ ਸਵੇਰੇ 9 ਤੋਂ 12 ਵਜੇ ਤੱਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਸੋਸਾਇਟੀ ਦੇ ਪ੍ਰਧਾਨ ਵਿਨੋਦ ਸਚਦੇਵਾ ਨੇ ਦੱਸਿਆ ਕਿ ਕੈਂਪ ਵਿਚ ਮਨੋਰੋਗ ਮਾਹਿਰ ਡਾ. ਮਨਦੀਪ ਸਿੰਘ ਅਤੇ ਮੈਡੀਸਨ ਮਾਹਿਰ ਡਾ.ਪਰਵ ਕਾਮਰਾ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਅੰਤਰਰਾਸ਼ਟਰੀ ਜੂਨਾਂ ਅਖਾੜੇ ਦੇ ਮੰਤਰੀ ਮਹੰਤ ਦੀਪੇਸ਼ਵਰ ਗਿਰੀ ਅਤੇ ਡੇਰਾ ਬਲਵੰਤ ਗਿਰੀ ਦੇ ਗੱਦੀਨਸ਼ੀਨ ਮਹੰਤ ਸੁਰਿੰਦਰ ਗਿਰੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਪ੍ਰਬੰਧਕਾਂ ਨੇ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।