06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬੰਦ ਪਏ ਮਕਾਨ ’ਚੋਂ ਕੀਮਤੀ ਸਾਮਾਨ ਅਤੇ ਘਰੇਲੂ ਵਰਤੋਂ ਦੀਆਂ ਵਸਤੂਆਂ ਚੋਰੀਆਂ ਇਕ ਸਾਲ ਤੋਂ ਬਾਹਰ ਰਹਿ ਰਿਹਾ ਸੀ ਪਰਿਵਾਰ

ਅਬੋਹਰ, 5 ਅਗਸਤ (ਵਿਵੇਕ ਹੂੜੀਆ)-ਅਬੋਹਰ ਦੇ ਜੋਹੜੀ ਮੰਦਰ ਨੇੜੇ ਪ੍ਰੇਮ ਨਗਰ ਗਲੀ ਨੰਬਰ 1 ਵਿਚ ਪਿਛਲੇ ਲਗਭਗ ਇਕ ਸਾਲ ਤੋਂ ਬੰਦ ਪਏ ਇਕ ਮਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਪੂਰੇ ਘਰ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਅਤੇ ਉੱਥੋਂ ਹਰ ਤਰ੍ਹਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਪੀੜਤ ਪਰਿਵਾਰ ਨੇ ਥਾਣਾ ਸੀਟੀ-1 ਅਬੋਹਰ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

Ad Position 21
No active advertisement
ਬੰਦ ਪਏ ਮਕਾਨ ਨੂੰ ਚੋਰਾਂ ਵਲੋਂ ਨਿਸ਼ਾਨਾਂ ਬਣਾਏ ਜਾਣ ਤੋਂ ਬਾਅਦ ਖਿਲਰਿਆ ਸਾਮਾਨ। ਅਜੀਤ ਤਸਵੀਰ 06-08-2026
ਅਬੋਹਰ, 5 ਅਗਸਤ (ਵਿਵੇਕ ਹੂੜੀਆ)-ਅਬੋਹਰ ਦੇ ਜੋਹੜੀ ਮੰਦਰ ਨੇੜੇ ਪ੍ਰੇਮ ਨਗਰ ਗਲੀ ਨੰਬਰ 1 ਵਿਚ ਪਿਛਲੇ ਲਗਭਗ ਇਕ ਸਾਲ ਤੋਂ ਬੰਦ ਪਏ ਇਕ ਮਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਪੂਰੇ ਘਰ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਅਤੇ ਉੱਥੋਂ ਹਰ ਤਰ੍ਹਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਪੀੜਤ ਪਰਿਵਾਰ ਨੇ ਥਾਣਾ ਸੀਟੀ-1 ਅਬੋਹਰ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀ ਖੁਸ਼ਬੂ ਨੇ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਮੁਹੱਲੇ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੌਰਾਨ ਉਸ ਦੇ 4 ਸਾਲਾ ਮਾਸੂਮ ਪੁੱਤਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਜਦੋਂ ਉਹ ਹਸਪਤਾਲ ਵਿਚ ਇਲਾਜ ਅਧੀਨ ਸਨ, ਤਾਂ ਪੁਲਿਸ ਨੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਇਸ ਕਾਰਨ ਉਹ ਡਰ ਦੇ ਮਾਰੇ ਆਪਣੇ ਘਰ ਨੂੰ ਤਾਲਾ ਲਗਾ ਕੇ ਕਿਸੇ ਹੋਰ ਸ਼ਹਿਰ ਚਲੇ ਗਏ ਸਨ। ਹੁਣ ਹਾਲਾਤ ਸੁਖਾਵੇਂ ਹੋਣ ’ਤੇ ਉਹ ਅੱਜ ਹੀ ਵਾਪਸ ਪਰਤੇ ਸਨ। ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੇ ਤਿੰਨ ਮੰਜਿਲਾ ਮਕਾਨ ਵਿਚੋਂ ਹਰ ਤਰ੍ਹਾਂ ਦਾ ਕੀਮਤੀ ਸਮਾਨ ਗਾਇਬ ਸੀ। ਘਰ ਦੇ ਹਰ ਕਮਰੇ ਦੀ ਤਲਾਸ਼ੀ ਲਈ ਗਈ ਸੀ ਅਤੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟੇ ਹੋਏ ਸਨ। ਚੋਰ ਘਰ ਵਿਚੋਂ ਲਗਭਗ 2 ਤੋਲੇ ਸੋਨਾ, 40 ਹਜ਼ਾਰ ਰੁਪਏ ਦੀ ਨਕਦੀ, 3 ਏ.ਸੀ., 6 ਪੱਖੇ, ਇੱਥੋਂ ਤੱਕ ਕਿ ਪਾਣੀ ਵਾਲੀਆਂ ਟੂਟੀਆਂ, ਗੈਸ ਸਿਲੰਡਰ ਅਤੇ ਚੁੱਲ੍ਹਾ ਵੀ ਚੋਰੀ ਕਰ ਕੇ ਲੈ ਗਏ। ਚੋਰਾਂ ਨੇ ਘਰ ਵਿਚ ਰੋਜ਼ਾਨਾ ਵਰਤੋਂ ਦੀ ਕੋਈ ਵੀ ਚੀਜ਼ ਨਹੀਂ ਛੱਡੀ। ਪੀੜਤ ਪਰਿਵਾਰ ਵਲੋਂ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਸੀਟੀ-1 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸੀ.ਐੱਚ.ਓ ਦੀ ਹੜਤਾਲ ਕਾਰਨ 107 ਸਿਹਤ ਕੇਂਦਰ ਬੰਦ. ਮੁਲਾਜ਼ਮਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰ... ਅਗਲੀ ਖ਼ਬਰ ਸੀ . ਟੀ . ਐਮ . ਪੀਯੂਸ਼ ਗੁਪਤਾ ਵਲੋਂ ਈ . ਵੀ . ਐਮ . ਗੋਦਾਮ ਦਾ ਮਹੀਨਾਵਾਰ ਭੌਤਿਕ ਨਿਰੀਖਣ
Ad Position 24
No active advertisement