17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਫ਼ਾਜ਼ਿਲਕਾ ਸ਼ਹਿਰ ਅੰਦਰ ਝੋਲਾ ਛਾਪ ਹੱਡੀ ਰੋਗਾਂ ਦੇ ਮਾਹਿਰ ਡਾਕਟਰ ਬਣ ਲੋਕਾਂ ਦੀ ਸਿਹਤ ਨਾਲ ਕਰ ਰਹੇ ਹਨ ਖਿਲਵਾੜ

Ad Position 21
No active advertisement
ਅਜੀਤ ਡੈਸਕ 24-06-2026
ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅੰਦਰ ਨੀਮ, ਹਕੀਮ, ਖ਼ਤਰਾ ਏ ਜਾਨ ਦੇ ਮੁਤਾਬਿਕ ਥਾਂ-ਥਾਂ ’ਤੇ ਟੁੱਟੀਆਂ ਹੱਡੀਆਂ ਜੋੜਨ ਵਾਲੇ ਝੋਲਾ ਛਾਪ ਡਾਕਟਰਾਂ ਦਾ ਜਾਲ ਵਿਛ ਚੁੱਕਿਆ ਹੈ। ਸ਼ਹਿਰ ਦੇ ਅੰਦਰ ਅਤੇ ਸ਼ਹਿਰ ਤੋਂ ਬਾਹਰ ਨਿਕਲਦੀਆਂ ਸੜਕਾਂ ’ਤੇ ਵੱਖ-ਵੱਖ ਕੰਮਾਂ ਨਾਲ ਜੁੜੇ ਲੋਕ ਆਪਣੀਆਂ ਹੱਡੀਆਂ ਬੰਨ੍ਹਾਂ ਕੇ, ਰੀਡ ਦੀ ਹੱਡੀ ਦੇ ਮਣਕਿਆਂ ਦਾ ਇਲਾਜ, ਬਾਂਹਾਂ, ਲੱਤਾਂ ਟੁੱਟਣ ਦਾ ਇਲਾਜ, ਕਮਰ ਦੀ ਦਰਦ, ਚੂਕਣੇ ਆਦਿ ਦਾ ਦਰਦ ਦੇ ਇਲਾਜ ਦੇ ਮਾਹਿਰ ਮੰਨ ਕੇ ਲੋਕਾਂ ਨੂੰ ਪਰਦਿਆਂ ਪਿੱਛੇ ਲੰਬੇ ਪਾ ਪੈਸੇ ਕਮਾ ਕੇ ਲੋਕਾਂ ਨੂੰ ਘਰ ਤੋਰ ਰਹੇ ਹਨ। ਇੱਥੋਂ ਤੱਕ ਕਿ ਇਹ ਫ਼ਰਜ਼ੀ ਬਣੇ ਹੱਡੀਆਂ ਦੇ ਮਾਹਿਰ ਡਾਕਟਰ ਐਕਸਰੇ ਵੀ ਲਿਖ ਕੇ ਦਿੰਦੇ ਹਨ ਅਤੇ ਉੱਥੋਂ ਵੀ ਕਮਾਈ ਕਰਦੇ ਹਨ। ਜਦ ਹਜ਼ਾਰਾਂ ਰੁਪਏ ਬਰਬਾਦ ਕਰਕੇ ਕਿਸੇ ਮਰੀਜ਼ ਦੀ ਹੱਡੀ ਟੁੱਟੀ ਹੋਰ ਖ਼ਰਾਬ ਹੋ ਜਾਂਦੀ ਹੈ ਤਾਂ ਉਹ ਬੇਵੱਸ ਹੋਇਆ ਫਿਰ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਪੁੱਜਦਾ ਹੈ। ਜਿੱਥੇ ਮਾਹਿਰ ਡਾਕਟਰ ਅਜਿਹੇ ਮਰੀਜ਼ਾਂ ਨੂੰ ਬਾਹਰ ਰੈਫ਼ਰ ਕਰ ਦਿੰਦੇ ਹਨ। ਦੇਖਣ ਵਿਚ ਇਹ ਵੀ ਆਇਆ ਹੈ ਕਿ ਪੇਂਡੂ ਅਤੇ ਮਜ਼ਦੂਰ ਵਰਗ ਹੀ ਜ਼ਿਆਦਾਤਰ ਇਨ੍ਹਾਂ ਫ਼ਰਜ਼ੀ ਡਾਕਟਰਾਂ ਕੋਲ ਇਲਾਜ ਲਈ ਜਾਂਦਾ ਹੈ। ਜਦ ਲੱਤ, ਬਾਂਹ ਦੀ ਹੱਡੀ ਗ਼ਲਤ ਜੁੜ ਜਾਂਦੀ ਹੈ ਤਾਂ ਫਿਰ ਉਹ ਵਿਚਾਰਾ ਵੱਡੇ ਖ਼ਰਚੇ ਤੋਂ ਬੇਵੱਸ ਹੋ ਜਾਂਦਾ ਹੈ ਜਾ ਫਿਰ ਮਰੀਜ਼ ਸਾਰੀ ਉਮਰ ਟੇਢੀ ਹੱਡੀ ਨਾਲ ਹੀ ਅਪੰਗ ਤੁਰਿਆ ਰਹਿੰਦਾ ਹੈ। ਇੱਥੋਂ ਤੱਕ ਕਿ ਇਹ ਹੁਣ ਫ਼ਰਜ਼ੀ ਡਾਕਟਰਾਂ ਨੇ ਆਪਣੀ ਹੱਟੀ ’ਤੇ ਫ਼ੀਸ ਹੋਰ ਰੱਖੀ ਹੈ, ਦੂਸਰੇ ਡਾਕਟਰਾਂ ਵਾਂਗ ਘਰ ਜਾ ਕੇ ਫ਼ੀਸ ਵੱਧ ਵਸੂਲਦੇ ਹਨ। ਭੋਲੇ ਭਾਲੇ ਬੇਵੱਸ ਲੋਕ ਇਨ੍ਹਾਂ ਦੇ ਵੱਸ ਪੈ ਕੇ ਕੁਦਰਤ ਵਲੋਂ ਹੀਰੇ ਵਰਗਾ ਬਖ਼ਸ਼ਿਆ ਹੋਇਆ ਸਰੀਰ ਅਪੰਗ ਬਣਾ ਬੈਠਦੇ ਹਨ। ਇਨ੍ਹਾਂ ਹੱਥੋਂ ਗੁਮਰਾਹ ਹੋਏ ਇਕ ਮਰੀਜ਼ ਨੇ ਦੱਸਿਆ ਕਿ ਜਦ ਉਸ ਦੀ ਬਾਂਹ ’ਤੇ ਮੋਟਰ ਦਾ ਭਾਰ ਪਿਆ ਤਾਂ ਉਹ ਸਮਝ ਗਿਆ ਕਿ ਹੱਡੀ ਕੜਕਣ ਦੀ ਆਵਾਜ਼ ਆਈ ਹੈ। ਦਰਦ ਨਾਲ ਉਸ ਦੀਆਂ ਭੁੱਬਾਂ ਨਿਕਲ ਗਈਆਂ। ਜਦ ਆਲ਼ੇ ਦੁਆਲੇ ਦੇ ਲੋਕ ਉਸ ਨੂੰ ਨੇੜੇ ਦੇ ਇਕ ਅਜਿਹੇ ਝੋਲਾਛਾਪ ਹੱਡੀਆਂ ਦੇ ਮਾਹਿਰ ਕੋਲ ਲੈ ਗਏ ਤਾਂ ਸਭ ਤੋਂ ਪਹਿਲਾਂ ਉਸ ਨੇ ਦਰਦ ਨਾਲ ਤੜਫ਼ ਰਹੇ ਨੌਜਵਾਨ ਦੇ ਟੀਕਾ ਲਗਾਇਆ ਅਤੇ ਫਿਰ ਉਸ ਦੀ ਬਾਂਹ ਪੱਟੀਆਂ ਨਾਲ ਬੰਨ੍ਹ ਦਿੱਤੀ। ਜਦ ਥੋੜੇ ਦਿਨਾਂ ਬਾਅਦ ਪੱਟੀਆਂ ਖੋਲ੍ਹੀਆਂ ਤਾਂ ਉਸ ਨੂੰ ਬਾਂਹ ਪੂਰੀ ਤਰ੍ਹਾਂ ਠੀਕ ਨਾ ਲੱਗੀ, ਤਾਂ ਉਹ ਸ਼ਹਿਰ ਦੇ ਹੱਡੀਆਂ ਦੇ ਰੋਗਾਂ ਦੇ ਵਿਸ਼ੇਸ਼ ਮਾਹਿਰ ਡਾਕਟਰ ਕੋਲ ਪੁੱਜਿਆ, ਤਾਂ ਮਰੀਜ਼ ਨੂੰ ਹੱਡੀ ਸਿੱਧੀ ਨਾ ਜੁੜਨ ਕਰਕੇ ਬਠਿੰਡਾ ਏਮਜ਼ ਜਾ ਕਿਸੇ ਮੈਡੀਕਲ ਕਾਲਜ ਜਾ ਕੇ ਚੈੱਕ ਕਰਵਾਉਣ ਲਈ ਕਿਹਾ ਗਿਆ। ਸੋ ਇਸ ਤਰ੍ਹਾਂ 9 ਸਾਲਾ ਵਿਦਿਆਰਥੀ ਨਾਲ ਵੀ ਅਜਿਹਾ ਵਾਪਰਿਆ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਚੁੱਪ ਹਨ। ਜਦ ਇਸ ਸਬੰਧੀ ਸਿਵਲ ਸਰਜਨ ਡਾ.ਕਵਿਤਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਏਗੀ ਤਾਂ ਹੀ ਉਹ ਕੋਈ ਕਾਰਵਾਈ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਪੀ.ਸੀ.-ਪੀ.ਐੱਨ.ਡੀ.ਟੀ. ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਉਚਿੱਤ ਕਦਮ ਚੁੱਕੇ ਜਾਣ-ਡਾ.ਕਵਿਤਾ ਸਿੰਘ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ‘ਮਿਸ਼ਨ ਕਲੀਨ ਪੰਜਾਬ’ ਤਹਿਤ ਫ਼ਾਜ਼ਿਲਕਾ ਸ਼ਹਿਰ ਦੀ ਚੈਕਿੰਗ
Ad Position 24