29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਜਨ ਸੇਵਾ ਸੋਸਾਇਟੀ ਵਲੋਂ ਲੋੜਵੰਦ ਪਰਿਵਾਰ ਦੀ ਕੰਨਿਆ ਦੀ ਸ਼ਾਦੀ 'ਚ ਕੀਤਾ ਸਹਿਯੋਗ

Ad Position 21
No active advertisement
ਅਜੀਤ ਡੈਸਕ 02-04-2026
ਫ਼ਾਜ਼ਿਲਕਾ, 1 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਵਿਚ ਮੋਹਰੀ ਜਨ ਸੇਵਾ ਸੋਸਾਇਟੀ ਵਲੋਂ ਸਮਾਜ ਭਲਾਈ ਦੇ ਅਨੇਕਾਂ ਪ੍ਰੋਜੈਕਟ ਚਲਾਏ ਜਾ ਰਹੇ ਹਨ | ਸੋਸਾਇਟੀ ਦੇ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ ਅਤੇ ਪ੍ਰੋਜੈਕਟ ਇੰਚਾਰਜ ਸੰਦੀਪ ਸਚਦੇਵਾ ਨੇ ਦੱਸਿਆ ਕਿ ਸੋਸਾਇਟੀ ਵਲੋਂ ਸਮੇਂ-ਸਮੇਂ 'ਤੇ ਲੋੜਵੰਦ ਪਰਿਵਾਰਾਂ ਦੀਆਂ ਕੰਨਿਆਂਵਾਂ ਦੀ ਸ਼ਾਦੀ ਵਿਚ ਸਹਿਯੋਗ ਕੀਤਾ ਜਾਂਦਾ ਹੈ | ਇਸੇ ਪ੍ਰੋਜੈਕਟ ਦੇ ਅਧੀਨ ਸੋਸਾਇਟੀ ਵਲੋਂ ਇੱਕ ਲੋੜਵੰਦ ਪ੍ਰਵਾਸੀ ਪਰਿਵਾਰ ਦੀ ਕੰਨਿਆਂ ਦੀ ਸ਼ਾਦੀ ਵਿਚ ਮਦਦ ਕੀਤੀ ਗਈ | ਕੰਨਿਆ ਸ਼ਾਦੀ ਪ੍ਰੋਜੈਕਟ ਇੰਚਾਰਜ ਸੰਦੀਪ ਸਚਦੇਵਾ ਅਤੇ ਸਲਾਹਕਾਰ ਨੀਲਮ ਸਚਦੇਵਾ ਨੇ ਦੱਸਿਆ ਕਿ ਸੋਸਾਇਟੀ ਵਲੋਂ ਸ਼ਾਦੀ ਵਿਚ ਦੇਣ ਲਈ 7000 ਰੁਪਏ ਦੀ ਲਾਗਤ ਨਾਲ ਕੁੱਝ ਬਰਤਨ ਅਤੇ ਹੋਰ ਸਮਾਨ ਭੇਟ ਕੀਤਾ ਗਿਆ | ਇਸ ਸੇਵਾ ਕਾਰਜ ਵਿਚ ਸੋਸਾਇਟੀ ਦੇ ਸਾਰੇ ਮੈਂਬਰਾਂ ਵਲੋਂ ਸਹਿਯੋਗ ਦਿੱਤਾ ਗਿਆ | ਖ਼ਜ਼ਾਨਚੀ ਸੁਨੀਲ ਡੂਮਾ ਨੇ ਦੱਸਿਆ ਕਿ ਹੁਣ ਤੱਕ ਲੋੜਵੰਦ ਪਰਿਵਾਰਾਂ ਦੀਆਂ 13 ਕੰਨਿਆਂਵਾਂ ਦੀ ਸ਼ਾਦੀ ਵਿਚ ਸਹਿਯੋਗ ਦਿੱਤਾ ਜਾ ਚੁੱਕਾ ਹੈ | ਜੋ ਵੀ ਦਾਨੀ ਸੱਜਣ ਇਸ ਸੇਵਾ ਕਾਰਜ ਵਿਚ ਸਹਿਯੋਗ ਕਰਨਾ ਚਾਹੁੰਦੇ ਹਨ, ਉਹ ਇੰਚਾਰਜ ਸੰਦੀਪ ਸਚਦੇਵਾ ਨਾਲ ਸੰਪਰਕ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਅਰੁਣ ਨਾਰੰਗ ਨੇ ਪੰਨੀਵਾਲਾ ਮਾਹਲਾ 'ਚ 310 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ
Ad Position 24