ਸਵਾਮੀ ਨਿਤਿਆਨੰਦ ਪੁਰੀ ਨੇ ਰਾਸ਼ਟਰੀ ਸੁਰੱਖਿਆ ਜਾਗਰਣ ਅਭਿਆਨ ਨੂੰ ਦਿੱਤਾ ਪੂਰਨ ਸਮਰਥਨ
ਪਠਾਨਕੋਟ, 29 ਨਵੰਬਰ (ਵਿਨੋਦ)-ਰਾਸ਼ਟਰੀ ਸੁਰੱਖਿਆ ਪ੍ਰਤੀ ਜਨ-ਜਾਗਰੂਕਤਾ ਵਧਾਉਣ ਅਤੇ ਰਾਸ਼ਟਰ ਹਿੱਤ ਦੀ ਭਾਵਨਾ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ਰਾਸ਼ਟਰੀ ਸੁਰੱਖਿਆ ਜਾਗਰਣ ਅਭਿਆਨ 2026-27 ਤਹਿਤ ਫੋਰਮ ਫਾਰ ਅਵੇਅਰਨੈੱਸ ਆਫ ਨੈਸ਼ਨਲ ਸਕਿਉਰਿਟੀ ਪਠਾਨਕੋਟ ਚੈਪਟਰ ਦੇ ਵਫ਼ਦ ਨੇ ਜ਼ਿਲ੍ਹਾ ਪਠਾਨਕੋਟ ਸਥਿਤ ਪਰਮ ਧਾਮ ਆਸ਼ਰਮ ਵਿਚ ਸਵਾਮੀ ਨਿਤਿਆਨੰਦ ਪੁਰੀ ਨਾਲ ਮੁਲਾਕਾਤ ਕੀਤੀ । ਇਸ ਮੌਕੇ ਵਫ਼ਦ ਨੇ ਸਵਾਮੀ ਜੀ ਨੂੰ ਅਭਿਆਨ ਦਾ ਪ੍ਰਤਿੱਗਿਆ ਪੱਤਰ ਭੇਟ ਕੀਤਾ ਅਤੇ ਅਭਿਆਨ ਦੇ ਉਦੇਸ਼ਾਂ, ਸੰਕਲਪਾਂ ਤੇ ਰਾਸ਼ਟਰ ਵਿਆਪੀ ਜਨ-ਜਾਗਰੂਕਤਾ ਦੇ ਯਤਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ।
ਪਠਾਨਕੋਟ, 29 ਨਵੰਬਰ (ਵਿਨੋਦ)-ਰਾਸ਼ਟਰੀ ਸੁਰੱਖਿਆ ਪ੍ਰਤੀ ਜਨ-ਜਾਗਰੂਕਤਾ ਵਧਾਉਣ ਅਤੇ ਰਾਸ਼ਟਰ ਹਿੱਤ ਦੀ ਭਾਵਨਾ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ਰਾਸ਼ਟਰੀ ਸੁਰੱਖਿਆ ਜਾਗਰਣ ਅਭਿਆਨ 2026-27 ਤਹਿਤ ਫੋਰਮ ਫਾਰ ਅਵੇਅਰਨੈੱਸ ਆਫ ਨੈਸ਼ਨਲ ਸਕਿਉਰਿਟੀ ਪਠਾਨਕੋਟ ਚੈਪਟਰ ਦੇ ਵਫ਼ਦ ਨੇ ਜ਼ਿਲ੍ਹਾ ਪਠਾਨਕੋਟ ਸਥਿਤ ਪਰਮ ਧਾਮ ਆਸ਼ਰਮ ਵਿਚ ਸਵਾਮੀ ਨਿਤਿਆਨੰਦ ਪੁਰੀ ਨਾਲ ਮੁਲਾਕਾਤ ਕੀਤੀ । ਇਸ ਮੌਕੇ ਵਫ਼ਦ ਨੇ ਸਵਾਮੀ ਜੀ ਨੂੰ ਅਭਿਆਨ ਦਾ ਪ੍ਰਤਿੱਗਿਆ ਪੱਤਰ ਭੇਟ ਕੀਤਾ ਅਤੇ ਅਭਿਆਨ ਦੇ ਉਦੇਸ਼ਾਂ, ਸੰਕਲਪਾਂ ਤੇ ਰਾਸ਼ਟਰ ਵਿਆਪੀ ਜਨ-ਜਾਗਰੂਕਤਾ ਦੇ ਯਤਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ । ਵਫ਼ਦ ਦੀ ਅਗਵਾਈ ਪਠਾਨਕੋਟ ਚੈਪਟਰ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਕਮਾਂਡੈਂਟ ਸਮਰਾਟ ਖੋਸਲਾ ਨੇ ਕੀਤੀ । ਉਨ੍ਹਾਂ ਦੇ ਨਾਲ ਚੈਪਟਰ ਦੇ ਜਨਰਲ ਸਕੱਤਰ ਬਲਰਾਮ ਵੀ ਹਾਜ਼ਰ ਰਹੇ। ਸਵਾਮੀ ਨਿਤਿਆਨੰਦ ਪੁਰੀ ਨੇ ਵਫ਼ਦ ਦਾ ਆਤਮਿਕ ਸਵਾਗਤ ਕੀਤਾ। ਇਸ ਮੌਕੇ ਸਮਰਾਟ ਖੋਸਲਾ ਨੇ ਸਵਾਮੀ ਜੀ ਦਾ ਧੰਨਵਾਦ ਕੀਤਾ।