ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਅਵਾਂਖਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਦੀਨਾਨਗਰ, 29 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਅਵਾਂਖਾ, ਦੀਨਾਨਗਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ, ਸਕੱਤਰ ਮਧੁਰ ਭਾਸ਼ਿਣੀ ਤੇ ਮੈਨੇਜਰ ਰਾਜਨ ਮਹਿਤਾ ਦੀ ਅਗਵਾਈ ਤੇ ਸਾਰਵਦੇਸ਼ਿਕ ਆਰੀਆ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਸਵਾਮੀ ਆਰੀਆਵੇਸ਼ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਉਪ ਕੁਲਪਤੀ ਡਾ: ਐਸ.
ਦੀਨਾਨਗਰ, 29 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਅਵਾਂਖਾ, ਦੀਨਾਨਗਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ, ਸਕੱਤਰ ਮਧੁਰ ਭਾਸ਼ਿਣੀ ਤੇ ਮੈਨੇਜਰ ਰਾਜਨ ਮਹਿਤਾ ਦੀ ਅਗਵਾਈ ਤੇ ਸਾਰਵਦੇਸ਼ਿਕ ਆਰੀਆ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਸਵਾਮੀ ਆਰੀਆਵੇਸ਼ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਉਪ ਕੁਲਪਤੀ ਡਾ: ਐਸ.ਕੇ. ਮਿਸ਼ਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂਕਿ ਸਟੇਟ ਐਵਾਰਡੀ ਪ੍ਰਿੰਸੀਪਲ ਜਸਕਰਨਜੀਤ ਸਿੰਘ ਕਾਹਲੋਂ ਅਤੇ ਸਾਰਵਦੇਸ਼ਿਕ ਆਰੀਆ ਯੁਵਕ ਪ੍ਰੀਸ਼ਦ ਨਵੀਂ ਦਿੱਲੀ ਦੇ ਕੌਮੀ ਜਨਰਲ ਸਕੱਤਰ ਸਵਾਮੀ ਆਦਿਤਿਆਵੇਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਸ਼ਮ੍ਹਾ ਰੌਸ਼ਨ ਕਰਨ ਉਪਰੰਤ ਕੇ.ਜੀ. ਵਿੰਗ ਇੰਚਾਰਜ ਪਾਇਲ ਸ਼ਰਮਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਦੂਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਣੇਸ਼ ਵੰਦਨਾ, ਸਰਸਵਤੀ ਵੰਦਨਾ, ਸ਼ਿਵ ਤਾਂਡਵ, ਪੰਜਾਬੀ ਲੋਕ ਗੀਤ, ਰਾਜਸਥਾਨੀ ਤੇ ਡੋਗਰੀ ਨਾਚ, ਡਾਂਡੀ ਮਾਰਚ, ਰਾਮਾਇਣ, ਵਾਤਾਵਰਣ ਸੰਭਾਲ, ਆਰਮੀ ਡਾਂਸ, ਨਾਰੀ ਸ਼ਕਤੀ, ਨਰਸਿਮ੍ਹਾ ਐਕਟ, ਗਿੱਧਾ ਤੇ ਲੁੱਡੀ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਪ੍ਰਿੰਸੀਪਲ ਜਸਕਰਨਜੀਤ ਸਿੰਘ ਕਾਹਲੋਂ ਨੇ ਵਾਤਾਵਰਣ ਬਚਾਉਣ ਤੇ ਬਾਣੀ ’ਤੇ ਸੰਜਮ ਰੱਖਣ ਦਾ ਸੱਦਾ ਦਿੱਤਾ ਜਦੋਂਕਿ ਸਵਾਮੀ ਆਦਿਤਿਆਵੇਸ਼ ਨੇ ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਲੈਣ ਤੇ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ ਲਈ ਪ੍ਰੇਰਿਆ । ਪ੍ਰਿੰਸੀਪਲ ਪ੍ਰੋਮਿਲਾ ਮਿਨਹਾਸ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਅੰਤ ਵਿਚ ਅਕਾਦਮਿਕ ਸੈਸ਼ਨ 2025-26 ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਪ੍ਰਬੰਧਕ ਕਮੇਟੀ ਵਲੋਂ ਸਵਾਮੀ ਆਰੀਆਵੇਸ਼, ਡਾ: ਐਸ.ਕੇ. ਮਿਸ਼ਰਾ, ਪ੍ਰਿੰਸੀਪਲ ਜਸਕਰਨਜੀਤ ਸਿੰਘ ਕਾਹਲੋਂ, ਸਵਾਮੀ ਆਦਿੱਤਿਆਵੇਸ਼ ਤੇ ਅਨੁਪਮਾ ਮਿਸ਼ਰਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਅੰਕਿਤਾ ਗੁਪਤਾ ਤੇ ਪਲਕ ਨੇ ਕੀਤਾ। ਇਸ ਮੌਕੇ ਭੂਮਿਕਾ ਮਹਿਤਾ, ਡਾ: ਕੇਵਲ ਕ੍ਰਿਸ਼ਨ, ਸੁਮਤੀ ਖੁੱਲਰ, ਸੁਮੇਧਾ ਗੁਪਤਾ, ਉਰਵਸ਼ੀ ਖੁੱਲਰ, ਕਮਲੇਸ਼ ਸ਼ਰਮਾ, ਸਮ੍ਰਿਤੀ ਸ਼ਰਮਾ, ਰਚਨਾ ਸੈਣੀ, ਤਰਸੇਮ ਲਾਲ ਆਰੀਆ, ਜਤਿੰਦਰ ਤ੍ਰੇਹਨ, ਜਤਿੰਦਰ ਮਹਾਜਨ, ਸਰੂਪ ਕ੍ਰਿਸ਼ਨ ਮਹਾਜਨ, ਵਿਜੇ ਕਾਂਸਰਾ, ਲਲਿਤ ਕੁਮਾਰ, ਸੰਜੀਵ ਮਹਾਜਨ, ਡਾ: ਰੇਣੂ ਕੇਵਲ ਕ੍ਰਿਸ਼ਨ, ਵਿੰਗ ਇੰਚਾਰਜ ਭਾਰਤੀ ਸ਼ਰਮਾ, ਪੂਜਾ ਲਧੜ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ ।