ਪ੍ਰਿੰਸੀਪਲ ਸੁਖਪ੍ਰੀਤ ਕੌਰ ਨੇ ਰਾਸ਼ਟਰੀ ਫੈਪ ਐਵਾਰਡ ਹਾਸਿਲ ਕਰ ਕੇ ਚੀਫ਼ ਖ਼ਾਲਸਾ ਦੀਵਾਨ ਅਤੇ ਇਲਾਕੇ ਦਾ ਮਾਣ ਵਧਾਇਆ
ਅਲੀਵਾਲ, 29 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)- ਚੰਡੀਗੜ੍ਹ ਵਿਖੇ ਬੀਤੇ ਸਨਿਚਰਵਾਰ ਨੂੰ ਕਰਵਾਏ ਗਏ ਰਾਸ਼ਟਰੀ ਫੈਪ ਐਵਾਰਡ ਵੰਡ ਸਮਾਰੋਹ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖ਼ਾਲਸਾ ਦੀਵਾਨ, ਨਾਸਰਕੇ ਦੀ ਪ੍ਰਿੰਸੀਪਲ ਸੁਖਪ੍ਰੀਤ ਕੌਰ ਨੇ ਰਾਸ਼ਟਰੀ ਫੈਪ ਐਵਾਰਡ ਪ੍ਰਾਪਤ ਕਰ ਕੇ ਸਕੂਲ, ਚੀਫ਼ ਖ਼ਾਲਸਾ ਦੀਵਾਨ ਤੇ ਇਲਾਕੇ ਦਾ ਮਾਣ ਵਧਾਇਆ ਹੈ। ਸਕੂਲ ਦੀ ਉਪ ਪ੍ਰਿੰਸੀਪਲ ਕਿਰਨਦੀਪ ਕੌਰ ਨੇ ਦੱਸਿਆ ਕਿ ਪ੍ਰਿੰਸੀਪਲ ਸੁਖਪ੍ਰੀਤ ਕੌਰ ਨੂੰ ਰਾਸ਼ਟਰੀ ਪੱਧਰ ਦਾ ਇਹ ਵੱਡਾ ਸਨਮਾਨ ਮਿਲਣਾ ਸਮੁੱਚੇ ਇਲਾਕੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਸਰਕੇ ਲਈ ਬੇਹੱਦ ਮਾਣ ਵਾਲੀ ਗੱਲ ਹੈ।
ਅਲੀਵਾਲ, 29 ਨਵੰਬਰ (ਸੁੱਚਾ ਸਿੰਘ ਬੁੱਲੋਵਾਲ)- ਚੰਡੀਗੜ੍ਹ ਵਿਖੇ ਬੀਤੇ ਸਨਿਚਰਵਾਰ ਨੂੰ ਕਰਵਾਏ ਗਏ ਰਾਸ਼ਟਰੀ ਫੈਪ ਐਵਾਰਡ ਵੰਡ ਸਮਾਰੋਹ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖ਼ਾਲਸਾ ਦੀਵਾਨ, ਨਾਸਰਕੇ ਦੀ ਪ੍ਰਿੰਸੀਪਲ ਸੁਖਪ੍ਰੀਤ ਕੌਰ ਨੇ ਰਾਸ਼ਟਰੀ ਫੈਪ ਐਵਾਰਡ ਪ੍ਰਾਪਤ ਕਰ ਕੇ ਸਕੂਲ, ਚੀਫ਼ ਖ਼ਾਲਸਾ ਦੀਵਾਨ ਤੇ ਇਲਾਕੇ ਦਾ ਮਾਣ ਵਧਾਇਆ ਹੈ। ਸਕੂਲ ਦੀ ਉਪ ਪ੍ਰਿੰਸੀਪਲ ਕਿਰਨਦੀਪ ਕੌਰ ਨੇ ਦੱਸਿਆ ਕਿ ਪ੍ਰਿੰਸੀਪਲ ਸੁਖਪ੍ਰੀਤ ਕੌਰ ਨੂੰ ਰਾਸ਼ਟਰੀ ਪੱਧਰ ਦਾ ਇਹ ਵੱਡਾ ਸਨਮਾਨ ਮਿਲਣਾ ਸਮੁੱਚੇ ਇਲਾਕੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਸਰਕੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਸਿਮਰਨਜੀਤ ਕੌਰ ਤੇ ਤਸਵੀਰ ਕੌਰ ਤੋਂ ਇਲਾਵਾ ਸੁੱਚਾ ਸਿੰਘ ਸਾਗਰ, ਰਾਣਾ ਕੁਲਤਾਰ ਸਿੰਘ, ਡੀ.ਪੀ. ਮਨਜੀਤ ਸਿੰਘ, ਗਗਨਦੀਪ ਸਿੰਘ, ਹਰਕੰਮਲਜੀਤ ਕੌਰ, ਗੁਰਪਿੰਦਰਜੀਤ ਕੌਰ, ਸੀਤਲ, ਸੁਖਦੀਪ ਕੌਰ, ਜੋਤਸਰੂਪ ਕੌਰ, ਮਨਪ੍ਰੀਤ ਕੌਰ, ਨਵਦੀਪ ਕੌਰ, ਮਨਦੀਪ ਕੌਰ, ਰਵਿੰਦਰ ਕੌਰ, ਸਰਬਜੀਤ ਕੌਰ, ਪ੍ਰਬਲੀਨ ਕੌਰ ਤੇ ਰਣਜੀਤ ਕੌਰ ਆਦਿ ਅਧਿਆਪਿਕਾਂ ਨੇ ਪ੍ਰਿੰਸੀਪਲ ਸੁਖਪ੍ਰੀਤ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ।