ਅਕਾਲੀ-ਭਾਜਪਾ ਗੱਠਜੋੜ ਹੋਣ ’ਤੇ ਵਿਰੋਧੀ ਪਾਰਟੀਆਂ ਦੀ ਨੀਂਦ ਉੱਡੀ : ਪ੍ਰਧਾਨ ਦਾਖਲਾ
ਕਿਲ੍ਹਾ ਲਾਲ ਸਿੰਘ, 29 ਨਵੰਬਰ (ਬਲਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਪੂਰੇ ਪੰਜਾਬ ਦੇ ਅਕਾਲੀ ਅਤੇ ਭਾਜਪਾ ਵਰਕਰ ਖੁਸ਼ੀ ਮਨਾ ਰਹੇ ਹਨ, ਜਦ ਕਿ ਵਿਰੋਧੀ ਪਾਰਟੀਆਂ ਦੀ ਇਸ ਗੱਠਜੋੜ ਨੂੰ ਲੈ ਕੇ ਨੀਂਦ ਉੱਡ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸਰਕਲ ਦਿਆਲਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਦਾਖਲਾ ਨੇ ਅਕਾਲੀ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ।
ਕਿਲ੍ਹਾ ਲਾਲ ਸਿੰਘ, 29 ਨਵੰਬਰ (ਬਲਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਪੂਰੇ ਪੰਜਾਬ ਦੇ ਅਕਾਲੀ ਅਤੇ ਭਾਜਪਾ ਵਰਕਰ ਖੁਸ਼ੀ ਮਨਾ ਰਹੇ ਹਨ, ਜਦ ਕਿ ਵਿਰੋਧੀ ਪਾਰਟੀਆਂ ਦੀ ਇਸ ਗੱਠਜੋੜ ਨੂੰ ਲੈ ਕੇ ਨੀਂਦ ਉੱਡ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸਰਕਲ ਦਿਆਲਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਦਾਖਲਾ ਨੇ ਅਕਾਲੀ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸੁਖਦੇਵ ਸਿੰਘ ਬਾਲੇਵਾਲ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਪੱਡਾ ਨੇ ਵੀ ਕਿਹਾ ਕਿ ਗੱਠਜੋੜ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਯੂਥ ਵਿੰਗ ਪੱਬਾਂਭਾਰ ਹੈ ਤੇ ਗੱਠਜੋੜ ਦੀ ਸਰਕਾਰ ਬਣਾਉਣ ਲਈ ਯੂਥ ਵਿੰਗ ਨੇ ਕਮਰਕੱਸੇ ਕਰ ਲਏ ਹਨ, ਜਿਸ ਨੂੰ ਵੇਖ ਕੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਹੈ। ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਇਸ ਸਮੇਂ ਤਬਾਹੀ ਦੇ ਕੰਢੇ ’ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਪੰਜਾਬ ਇਸ ਸਮੇਂ ਜਿਨਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਤੋਂ ਨਿਯਾਤ ਦਿਵਾਉਣ ਲਈ ਪੰਜਾਬ ਅੰਦਰ ਅਕਾਲੀ-ਭਾਜਪਾ ਗੱਠਜੋੜ ਦੀ ਮਜ਼ਬੂਤ ਸਰਕਾਰ ਬਣਨਾ ਸਮੇਂ ਦੀ ਮੁੱਖ ਮੰਗ ਹੈ। ਇਸ ਮੌਕੇ ਆਈ.ਟੀ. ਸੈੱਲ ਹਲਕਾ ਫਤਹਿਗੜ੍ਹ ਚੂੜੀਆਂ ਦੇ ਪ੍ਰਧਾਨ ਮੰਨੂ ਮਮਰਾਵਾਂ , ਜਨਰਲ ਕੌਂਸਲ ਮੈਂਬਰ ਸੂਬੇਦਾਰ ਅਵਤਾਰ ਸਿੰਘ ਖੋਖਰ ਫੌਜੀਆਂ, ਸਰਕਲ ਪ੍ਰਧਾਨ ਐਸ.ਸੀ. ਵਿੰਗ ਕਮਲ ਸ਼ਾਮਪੁਰ, ਜਨਰਲ ਕੌਂਸਲ ਮੈਂਬਰ ਹਰਜੀਤ ਸਿੰਘ ਹਰਸੀਆਂ, ਸਾਬਕਾ ਸਰਪੰਚ ਅਮਰਜੀਤ ਸਿੰਘ ਕੋਟਲੀ ਫੱਸੀ, ਗੁਰਮੁਖ ਸਿੰਘ, ਸੂਬਾ ਸਿੰਘ ਜੌੜਾ ਸਿੰਘਾ, ਮਨਿੰਦਰ ਸਿੰਘ ਦਾਖਲਾ, ਤਰਸੇਮ ਸਿੰਘ ਅਹਿਮਦਾਬਾਦ, ਡਾਕਟਰ ਸ਼ਾਮ ਲਾਲ ਆਦਿ ਅਕਾਲੀ ਵਰਕਰ ਹਾਜ਼ਰ ਸਨ।