ਮਰਸੀ ਵੈਲਫੇਅਰ ਸੁਸਾਇਟੀ ਨੇ ਬੱਚੀਆਂ ਨੂੰ ਸਾਈਕਲ ਵੰਡੇ
ਕਾਦੀਆਂ,29 ਨਵੰਬਰ (ਕੁਲਵਿੰਦਰ ਸਿੰਘ) - ਸਮਾਜ ਸੇਵੀ ਸੰਸਥਾ ਮਰਸੀ ਵੈਲਫੇਅਰ ਸੁਸਾਇਟੀ’ ਕਾਦੀਆਂ ਪੰਜਾਬ ਪ੍ਰਧਾਨ ਲਵਪ੍ਰੀਤ ਦੀ ਯੋਗ ਅਗਵਾਈ ਹੇਠ ਹੋਈ। ਇਸ ਤੋਂ ਉਪਰੰਤ ਲੋੜਵੰਦ ਬੱਚੀਆਂ ਨੂੰ ਸਾਈਕਲ ਵੀ ਵੰਡੇ ਗਏ।
ਕਾਦੀਆਂ,29 ਨਵੰਬਰ (ਕੁਲਵਿੰਦਰ ਸਿੰਘ) - ਸਮਾਜ ਸੇਵੀ ਸੰਸਥਾ ਮਰਸੀ ਵੈਲਫੇਅਰ ਸੁਸਾਇਟੀ’ ਕਾਦੀਆਂ ਪੰਜਾਬ ਪ੍ਰਧਾਨ ਲਵਪ੍ਰੀਤ ਦੀ ਯੋਗ ਅਗਵਾਈ ਹੇਠ ਹੋਈ। ਇਸ ਤੋਂ ਉਪਰੰਤ ਲੋੜਵੰਦ ਬੱਚੀਆਂ ਨੂੰ ਸਾਈਕਲ ਵੀ ਵੰਡੇ ਗਏ। ਮੀਟਿੰਗ ਦੌਰਾਨ ਸੁਸਾਇਟੀ ਵਲੋਂ ਚਲਾਏ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦਾ ਮੁੱਖ ਉਦੇਸ਼ ਸੰਸਥਾ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨਾ ਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਵੀ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਰਣਨੀਤੀ ਉਲੀਕਣਾ ਸੀ। ਇਸ ਵਿਸ਼ੇਸ਼ ਮੌਕੇ ’ਤੇ ਸੁਸਾਇਟੀ ਵੱਲੋਂ ਲੋੜਵੰਦ ਤੇ ਹੋਣਹਾਰ ਬੱਚੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਈਕਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਮਹਿਲਾ ਵਿੰਗ ਪ੍ਰਧਾਨ ਪ੍ਰਿਆ, ਜ਼ਿਲ੍ਹਾ ਪ੍ਰਧਾਨ ਜੀਨਾ, ਵਾਈਸ ਪ੍ਰਧਾਨ ਰਾਜਵਿੰਦਰ ਕੌਰ ਤੇ ਯੂਥ ਪ੍ਰਧਾਨ ਗੁਰਮੇਜ ਮਸੀਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਇਕਾਈ ਪ੍ਰਧਾਨ ਅਤੇ ਹੋਰ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।