29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

‘ਖੇਡਾਂ ਰਿਆੜਕੀ ਦੀਆਂ’ ਦੇ ਦੂਜੇ ਦਿਨ ਗੋਲਡ ਕੱਪ ਹਾਕੀ ਤੇ ਵਾਲੀਬਾਲ ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

ਹਰਚੋਵਾਲ, 28 ਨਵੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਰਿਆੜਕੀ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਕਰਵਾਈਆਂ ਜਾ ਰਹੀਆਂ ਤਿੰਨ ਰੋਜ਼ਾ ਖੇਡਾਂ ਰਿਆੜਕੀ ਦੀਆਂ ਦੇ ਦੂਜੇ ਦਿਨ ਗੋਲਡ ਕੱਪ ਹਾਕੀ ਅਤੇ ਵਾਲੀਬਾਲ ਦੇ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਸ ਮੌਕੇ ਅੰਡਰ-14 ਅਤੇ ਅੰਡਰ-17 ਸਾਲਾ ਹਾਕੀ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ ਜਦਕਿ ਪੰਚਾਇਤੀ ਓਪਨ ਵਾਲੀਬਾਲ ਦੇ ਮੁਕਾਬਲਿਆਂ ਵਿਚ ਵੀ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 29-11-2026
ਹਰਚੋਵਾਲ, 28 ਨਵੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਰਿਆੜਕੀ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਕਰਵਾਈਆਂ ਜਾ ਰਹੀਆਂ ਤਿੰਨ ਰੋਜ਼ਾ ਖੇਡਾਂ ਰਿਆੜਕੀ ਦੀਆਂ ਦੇ ਦੂਜੇ ਦਿਨ ਗੋਲਡ ਕੱਪ ਹਾਕੀ ਅਤੇ ਵਾਲੀਬਾਲ ਦੇ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਸ ਮੌਕੇ ਅੰਡਰ-14 ਅਤੇ ਅੰਡਰ-17 ਸਾਲਾ ਹਾਕੀ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ ਜਦਕਿ ਪੰਚਾਇਤੀ ਓਪਨ ਵਾਲੀਬਾਲ ਦੇ ਮੁਕਾਬਲਿਆਂ ਵਿਚ ਵੀ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਦੇ ਮੁਕਾਬਲਿਆਂ ਵਿਚ ਰਾਊਂਡ ਗਲਾਸ ਸੈਂਟਰ ਨਾਲ ਸਬੰਧਤ ਵੱਖ-ਵੱਖ ਟੀਮਾਂ ਭਾਗ ਲੈ ਰਹੀਆਂ ਹਨ। ਵਾਲੀਬਾਲ ਦੇ ਮੁਕਾਬਲੇ ਵੀ ਕਾਫ਼ੀ ਦਿਲਚਸਪ ਤੇ ਫਸਵੇਂ ਰਹੇ ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ, ਇਕਬਾਲ ਮਸੀਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਹਰਭੇਜ ਸਿੰਘ ਰਿਆੜ ਤੇ ਜਸਵਿੰਦਰ ਸਿੰਘ ਸਕੱਤਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ, ਸੇਵਾ-ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ ਮੁੱਖ ਪ੍ਰਬੰਧਕ ਬਾਬਾ ਫਤਹਿ ਸਿੰਘ ਹਾਕੀ ਅਕੈਡਮੀ, ਬਲਜੀਤ ਸਿੰਘ ਬਾਜ ਸਹਾਇਕ ਪ੍ਰਬੰਧਕ, ਪ੍ਰਿੰਸੀਪਲ ਕੈਪਟਨ ਸਿੰਘ, ਸੇਵਾ-ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਏ.ਐੱਸ.ਆਈ. ਰਵਿੰਦਰ ਸਿੰਘ, ਬਿਕਰਮਜੀਤ ਸਿੰਘ ਔਲਖ, ਦਿਲਬਾਗ ਸਿੰਘ ਬਸਰਾਵਾਂ, ਬਲਵਿੰਦਰ ਸਿੰਘ ਬੱਲ ਬੁਤਾਲਾ ਹਾਕੀ ਕੋਚ, ਬਲਵਿੰਦਰ ਸਿੰਘ ਰਾਜੂ ਔਲਖ, ਕੈਪਟਨ ਧਰਮਿੰਦਰ ਸਿੰਘ ਸਰਪੰਚ, ਸੋਹਣ ਸਿੰਘ, ਮਨੋਹਰ ਸਿੰਘ ਰਜਾਦਾ, ਅੰਮ੍ਰਿਤਪਾਲ ਸਿੰਘ ਲਾਡੀ, ਮਨਜੀਤ ਸਿੰਘ ਰੈਫਰੀ, ਹਰਪ੍ਰੀਤ ਸਿੰਘ ਕੋਚ, ਹਰਬੀਰ ਸਿੰਘ ਯੂ.ਐੱਸ.ਏ., ਐੱਸ.ਐੱਮ.ਓ. ਹੇਮ ਲਤਾ, ਡਾ. ਅਮਨਜੋਤ ਕੌਰ, ਹਰਦੀਪ ਸਿੰਘ ਬੱਲ, ਮੱਖਣ ਸਿੰਘ, ਤਰਲੋਕ ਸਿੰਘ ਰਿਆੜ, ਬਲਕਾਰ ਸਿੰਘ ਸੰਧੂ, ਬਲਬੀਰ ਸਿੰਘ, ਮਨਬੀਰ ਸਿੰਘ ਭਾਮ, ਭੁਪਿੰਦਰ ਸਿੰਘ ਕੈਨੇਡਾ, ਜਥੇਦਾਰ ਬਖਸ਼ੀਸ਼ ਸਿੰਘ ਹਰਚੋਵਾਲ, ਦਲਬੀਰ ਮਸੀਹ ਸਰਪੰਚ, ਕਰਨਬੀਰ ਸਿੰਘ ਭਾਮ, ਰਣਜੀਤ ਸਿੰਘ ਚੀਨਾ ਕੋਚ, ਭਾਈ ਰਣਜੀਤ ਸਿੰਘ ਵਿੱਠਵਾਂ ਤੇ ਬਲਜੀਤ ਸਿੰਘ ਕੀੜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਨਹਿਰੂ ਗੇਟ ਬਟਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ ਦੀ ਸਿਲਵਰ ਜੁਬਲੀ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਈ
Ad Position 24