25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਰੋਟਰੀ ਕਲੱਬ ਮਿਡਟਾਊਨ ਨੇ ਡਿਜ਼ੀਟਲ ਮੈਂਬਰ ਡਾਇਰੈਕਟਰੀ ਦਾ ਕੀਤਾ ਉਦਘਾਟਨ

ਪਠਾਨਕੋਟ, 25 ਨਵੰਬਰ (ਸੰਧੂ)- ਰੋਟਰੀ ਕਲੱਬ ਪਠਾਨਕੋਟ ਮਿਡਟਾਊਨ ਵਲੋਂ ਪ੍ਰਧਾਨ ਰੋਟੇਰੀਅਨ ਵਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਇਸ ਮੌਕੇ ਸੀਨੀਅਰ ਰੋਟੇਰੀਅਨ ਅਨਿਲ ਵਾਸੂਦੇਵਾ ਅਤੇ ਰੋਟੇਰੀਅਨ ਡਾ: ਬੀਨਾ ਮਿਸ਼ਰਾ ਨੇ ਕਲੱਬ ਦੀ ਡਿਜ਼ੀਟਲ ਮੈਂਬਰ ਡਾਇਰੈਕਟਰੀ ਦਾ ਉਦਘਾਟਨ ਕੀਤਾ ।

Ad Position 21
No active advertisement
ਅਜੀਤ ਡੈਸਕ 26-11-2026
ਪਠਾਨਕੋਟ, 25 ਨਵੰਬਰ (ਸੰਧੂ)- ਰੋਟਰੀ ਕਲੱਬ ਪਠਾਨਕੋਟ ਮਿਡਟਾਊਨ ਵਲੋਂ ਪ੍ਰਧਾਨ ਰੋਟੇਰੀਅਨ ਵਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਇਸ ਮੌਕੇ ਸੀਨੀਅਰ ਰੋਟੇਰੀਅਨ ਅਨਿਲ ਵਾਸੂਦੇਵਾ ਅਤੇ ਰੋਟੇਰੀਅਨ ਡਾ: ਬੀਨਾ ਮਿਸ਼ਰਾ ਨੇ ਕਲੱਬ ਦੀ ਡਿਜ਼ੀਟਲ ਮੈਂਬਰ ਡਾਇਰੈਕਟਰੀ ਦਾ ਉਦਘਾਟਨ ਕੀਤਾ । ਇਸ ਦੌਰਾਨ ਆਸ਼ਾ ਕਿਰਨ ਸਕੂਲ ਦੇ ਵਿਦਿਆਰਥੀਆਂ ਦੇ ਟੂਰ ਲਈ ਵਿੱਤੀ ਸਹਾਇਤਾ ਦਿੱਤੀ ਗਈ ਅਤੇ ਇਕ ਹੋਣਹਾਰ ਵਿਦਿਆਰਥੀ ਨੂੰ ਅਗਲੀ ਪੜ੍ਹਾਈ ਲਈ ਵਜ਼ੀਫ਼ਾ ਭੇਟ ਕੀਤਾ ਗਿਆ । ਪ੍ਰਧਾਨ ਵਰਿੰਦਰ ਸ਼ਰਮਾ ਨੇ ਕਿਹਾ ਕਿ ਕਲੱਬ ਵਲੋਂ ਸਮਾਜ ਸੇਵਾ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ । ਉਨ੍ਹਾਂ ਡਾਇਰੈਕਟਰੀ ਤਿਆਰ ਕਰਨ ਲਈ ਸੁਨੀਲ ਅਰੋੜਾ ਦੇ ਯਤਨਾਂ ਦੀ ਸ਼ਲਾਘਾ ਕੀਤੀ । ਅਨਿਲ ਵਾਸੂਦੇਵਾ ਅਤੇ ਡਾ: ਬੀਨਾ ਮਿਸ਼ਰਾ ਨੇ ਵੀ ਕਲੱਬ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਸਕੱਤਰ ਰੋਟੇਰੀਅਨ ਪਾਰਸ ਪੁਰੀ, ਪੁਸ਼ਪਿੰਦਰ ਸਿੰਘ ਮੈਣੀ, ਗੁਰਪ੍ਰੀਤ ਸਿੰਘ ਆਹਲੂਵਾਲੀਆ, ਸਾਬਕਾ ਪ੍ਰਧਾਨ ਸੰਦੀਪ ਵਰਮਾ, ਅਨਿਲ ਵਰਮਾ, ਹੀਰਾ ਕਰਵਲ, ਸੁਨੀਲ ਅਰੋੜਾ, ਵਿਸ਼ਾਲ ਪੁਰੀ, ਗੌਤਮ ਮਹਾਜਨ, ਪੁਨੀਸ਼ ਪੁਰੀ, ਰਾਜੇਸ਼ ਜੋਸ਼ੀ ਅਤੇ ਅਤੁੱਲ ਗੁਪਤਾ ਸਮੇਤ ਹੋਰ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬ ਦੇ ਲੋਕਾਂ ’ਚ ਭਾਰੀ ਉਤਸ਼ਾਹ- ਐਡਵੋਕੇਟ ਗੁੰਨਾ ਅਗਲੀ ਖ਼ਬਰ ਸ਼ੱਕੀ ਹਲਾਤਾਂ ’ਚ ਨੌਜਵਾਨ ਦੀ ਲਾਸ਼ ਬਰਾਮਦ
Ad Position 24