ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ’ਚ ਸਜਾਇਆ ਵਿਸ਼ਾਲ ਨਗਰ ਕੀਰਤਨ
ਬਟਾਲਾ, 25 ਨਵੰਬਰ (ਹਰਦੇਵ ਸਿੰਘ ਸੰਧੂ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਟਾਲਾ ’ਚ ਗੁਰਦੁਆਰਾ ਰਾਮਗੜੀਆ ਕਾਹਨੂੰਵਾਨ ਰੋਡ ਬਟਾਲਾ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਸ਼ਹਿਰ ਦੀ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਆਰੰਭ ਹੋਇਆ।
ਬਟਾਲਾ, 25 ਨਵੰਬਰ (ਹਰਦੇਵ ਸਿੰਘ ਸੰਧੂ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਟਾਲਾ ’ਚ ਗੁਰਦੁਆਰਾ ਰਾਮਗੜੀਆ ਕਾਹਨੂੰਵਾਨ ਰੋਡ ਬਟਾਲਾ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਸ਼ਹਿਰ ਦੀ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਆਰੰਭ ਹੋਇਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਕਾਹਨੂੰਵਾਨ ਰੋਡ, ਸ਼ਾਂਤੀ ਨਗਰ ਟੈਂਕੀ ਵਾਲੀ ਗਲੀ, ਜੀ.ਟੀ.ਰੋਡ, ਗੁਰਦੁਆਰਾ ਗੁਰੂ ਨਾਨਕ ਨਗਰ, ਗੁਰਦੁਆਰਾ ਤੇਗ ਬਹਾਦੁਰ ਭੁੱਲਰ ਰੋਡ, ਗੁਰਦਾਸਪੁਰ ਰੋਡ, ਸਟਾਫ ਰੋਡ, ਚੰਦਰ ਨਗਰ, ਬੱਖੇਵਾਲ, ਹਰਨਾਮ ਨਗਰ, ਮਾਨ ਨਗਰ, ਡੇਰਾ, ਗਾਂਧੀ ਚੋਂਕ, ਸਿਟੀ ਰੋਡ, ਗਰੁਦਆਰਾ ਸਤਿਕਾਰਤਾਰੀਆਂ ਸਿਨੇਮਾ ਰੋਡ, ਸਰਕੁਲਰ ਰੋਡ, ਸਮਾਧ ਰੋਡ, ਜਲੰਧਰ ਰੋਡ, ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਚੋਂਕ, ਸ਼ਾਸਤਰੀ ਨਗਰ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰੁਦਆਰਾ ਸਾਹਿਬ ਵਿਖੇ ਸਮਾਪਤ ਹੋਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ’ਚ ਸ਼ਾਮਿਲ ਪੰਜ ਪਿਆਰਿਆਂ ਤੇ ਹਾਜ਼ਰ ਪਤਵੰਤੇ ਸੱਜਣ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁੱਦੇਦਾਰਾਂ ਦਾ ਸਨਮਾਨ ਕੀਤਾ ਗਿਆ। ਨਗਰ ਕੀਰਤਨ ਦੇ ਰਸਤੇ ’ਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਆਦਿ ਲਗਾਏ ਗਏ। ਇਸ ਮੌਕੇ ਸ੍ਰੋਮਣੀ ਕਮੇਟੀ ਕਾਰਜਕਾਰੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੌਰਾ, ਪ੍ਰਧਾਨ ਟਹਿਲ ਸਿੰਘ, ਮਾ. ਪ੍ਰਵੀਨ ਸਿੰਘ, ਸਤਨਾਮ ਸਿੰਘ ਮਠਾਰੂ, ਮਨਜੀਤ ਸਿੰਘ ਹੈਪੀ, ਵਕੀਲ ਰਜਿੰਦਰ ਸਿੰਘ, ਪ੍ਰੇਮ ਸਿੰਘ ਜੈਤੋਸਰਜਾ, ਸੁਖਵਿੰਦਰ ਸਿੰਘ ਅਮਰਸੀ, ਬਾਬਾ ਰਛਪਾਲ ਸਿੰਘ, ਅਮਰਜੀਤ ਸਿੰਘ ਵੀ.ਕੇ. ਸਤਨਾਮ ਸਿੰਘ ਕਲਸੀ, ਸਰਵਣ ਸਿੰਘ ਪ੍ਰਚਾਰਕ, ਬਲਵੰਤ ਸਿੰਘ ਪ੍ਰਚਾਰਕ, ਜਗਦੀਸ਼ ਸਿੰਘ ਕਲਸੀ, ਰਵੇਲ ਸਿੰਘ, ਪ੍ਰੇਮ ਸਿੰਘ ਪਨੇਸਰ, ਵਕੀਲ ਬਲਦੇਵ ਸਿੰਘ, ਸੁਖਦੇਵ ਸਿੰਘ ਭੋਲਾ ਬੀ.ਸੀ.ਵਿੰਗ, ਕੁਲਵੰਤ ਸਿੰਘ, ਮਾ.ਜੋਗਿੰਦਰ ਸਿੰਘ, ਮੈਨੇਜਰ ਦਵਿੰਦਰ ਸਿੰਘ ਲਾਲੀ, ਰਣਧੀਰ ਸਿੰਘ ਉਸਾਹਣ, ਮੁਖਤਾਰ ਸਿੰਘ ਖੋਖਰ, ਪਰਮਜੀਤ ਸਿੰਘ ਸੰਧੂ, ਸੁਰਿੰਦਰ ਸਿੰਘ ਸੰਧੂ, ਗੁਰਿੰਦਰ ਸਿੰਘ ਅਰੋੜਾ, ਨਰਿੰਦਰ ਸਿੰਘ ਕਾਲੜਾ, ਗੁਰਬਚਨ ਸਿੰਘ ਸੋਹਲ, ਅਨਿਲ ਸਿੰਘ ਆਦਿ ਹਾਜ਼ਰ ਸਨ।