ਅਮਿਤ ਵਿਜ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ
ਪਠਾਨਕੋਟ, 23 ਨਵੰਬਰ (ਸੰਧੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਖ਼ਜ਼ਾਨਚੀ ਤੇ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਵਲੋਂ ਵੱਖ-ਵੱਖ ਥਾਵਾਂ ’ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਬਲਾਕ ਸੰਮਤੀ ਘਿਆਲਾ, ਬਲਾਕ ਸੰਮਤੀ ਨੰਗਲ ਤੇ ਵਾਰਡ ਨੰਬਰ 36 ਦੇ ਵਰਕਰਾਂ ਨਾਲ ਪਾਰਟੀ ਦੀਆਂ ਨੀਤੀਆਂ, ਵਿਚਾਰਧਾਰਾ ਤੇ ਸੰਗਠਨ ਦੀ ਮਜ਼ਬੂਤੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਪਠਾਨਕੋਟ, 23 ਨਵੰਬਰ (ਸੰਧੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਖ਼ਜ਼ਾਨਚੀ ਤੇ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਵਲੋਂ ਵੱਖ-ਵੱਖ ਥਾਵਾਂ ’ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਬਲਾਕ ਸੰਮਤੀ ਘਿਆਲਾ, ਬਲਾਕ ਸੰਮਤੀ ਨੰਗਲ ਤੇ ਵਾਰਡ ਨੰਬਰ 36 ਦੇ ਵਰਕਰਾਂ ਨਾਲ ਪਾਰਟੀ ਦੀਆਂ ਨੀਤੀਆਂ, ਵਿਚਾਰਧਾਰਾ ਤੇ ਸੰਗਠਨ ਦੀ ਮਜ਼ਬੂਤੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗਾਂ ਦੌਰਾਨ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਕਾਰੋਬਾਰ, ਬੇਰੁਜ਼ਗਾਰੀ ਤੇ ਵਿਗੜ ਰਹੀ ਕਾਨੂੰਨ ਵਿਵਸਥਾ ’ਤੇ ਚਿੰਤਾ ਪ੍ਰਗਟਾਈ ਗਈ। ਬਲਾਕ ਸੰਮਤੀ ਘਿਆਲਾ ਮੀਟਿੰਗ ’ਚ ਬਲਾਕ ਪ੍ਰਧਾਨ ਸੰਜੀਵ ਸ਼ਰਮਾ, ਸਰਪੰਚ ਅੰਜੂ ਸ਼ਰਮਾ, ਬਲਾਕ ਸੰਮਤੀ ਮੈਂਬਰ ਰਿੰਪੀ, ਰਾਜਿੰਦਰ ਕੁਮਾਰ, ਪੰਚ ਟਿੰਕੂ, ਰਾਮ ਚੰਦਰ ਚੌਕੀਦਾਰ, ਠਾਕੁਰ ਕੁਲਦੀਪ ਸਿੰਘ ਤੇ ਦੀਵਾਨ ਚੰਦ ਹਾਜ਼ਰ ਸਨ। ਬਲਾਕ ਸੰਮਤੀ ਨੰਗਲ ਵਿਖੇ ਰਾਕੇਸ਼ ਰੌਸ਼ਨ, ਬਲਵਿੰਦਰ (ਲੱਡੀ), ਰੁਬੇਲ, ਠਾਕੁਰ ਪ੍ਰਵੀਨ ਸਿੰਘ, ਰੌਸ਼ਨ ਲਾਲ, ਜੋਗਿੰਦਰ ਪਾਲ, ਯੁਧਵੀਰ, ਜਗੀਰ ਸਿੰਘ, ਅਸ਼ੋਕ ਕੁਮਾਰ, ਨੰਦ ਲਾਲ, ਓਂਕਾਰ ਸਿੰਘ ਤੇ ਮਲਕੀਤ ਸਿੰਘ ਸਮੇਤ ਹੋਰ ਵਰਕਰ ਮੌਜੂਦ ਰਹੇ, ਇਸੇ ਤਰ੍ਹਾਂ ਵਾਰਡ ਨੰਬਰ 36 ਵਿਖੇ ਰਾਜ ਕੁਮਾਰ, ਜਗਦੀਓ ਸਿੰਘ, ਅਰੁਣ, ਵਿਨੋਦ, ਮਾਸਟਰ ਜਗਨਨਾਥ, ਜਗਦੀਸ਼ ਰਾਜ, ਕੁੱਕਾ ਪਹਿਲਵਾਨ, ਸੁਨੀਲ ਕੁਮਾਰ, ਵਿਪਨ, ਰਾਜੂ ਪ੍ਰਧਾਨ, ਰਜਤ, ਜੋਗਿੰਦਰ ਪਾਲ, ਪਵਨ ਕੁਮਾਰ ਤੇ ਮਹਿੰਦਰ ਪਾਲ ਨੇ ਸ਼ਮੂਲੀਅਤ ਕੀਤੀ। ਅਮਿਤ ਵਿਜ ਨੇ ਵਰਕਰਾਂ ਨੂੰ ਆਪਸੀ ਏਕਤਾ ਤੇ ਤਾਲਮੇਲ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਤੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।