ਬਾਲ ਦਿਵਸ ਸਮਾਗਮ ’ਚ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
ਪਠਾਨਕੋਟ, 23 ਨਵੰਬਰ (ਸੰਧੂ)- ਸੁੰਦਰ ਨਗਰ ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਮ. ਡੀ.
ਪਠਾਨਕੋਟ, 23 ਨਵੰਬਰ (ਸੰਧੂ)- ਸੁੰਦਰ ਨਗਰ ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਮ.ਡੀ.ਕੇ. ਸਕੂਲ ਵਿਖੇ ਲਾਇਨਜ਼ ਕਲੱਬ ਪਠਾਨਕੋਟ ਵਲੋਂ ਬਾਲ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ’ਚ ਉਤਸ਼ਾਹ ਨਾਲ ਭਾਗ ਲੈਂਦਿਆਂ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਕੂਲ ਦੀ ਗਿੱਧਾ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਵਿਦਿਆਰਥਣ ਰੂਹਾਨੀ ਨੇ ਇਕੱਲੇ ਨਾਚ ਮੁਕਾਬਲੇ ਵਿਚ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਸਿਲਵੀਆ ਨੇ ਦੱਸਿਆ ਕਿ ਗਿੱਧਾ ਟੀਮ ਵਿਚ ਰੂਹਾਨੀ, ਪ੍ਰਿਆ, ਮਹਿਕ, ਸ਼ਿਵਾਨੀ, ਅਦਿਤੀ, ਦੀਪਿਕਾ, ਖੁਸ਼ਬੂ, ਨਵਿਆ, ਮਨਪ੍ਰੀਤ ਤੇ ਗੁਰਲੀਨ ਸ਼ਾਮਿਲ ਸਨ। ਇਸ ਪ੍ਰਾਪਤੀ ’ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਵਿੰਦਰ ਸਿੰਘ, ਚੇਅਰਮੈਨ ਸੀ.ਐੱਸ. ਲਾਇਲਪੁਰੀ, ਮੀਤ ਪ੍ਰਧਾਨ ਗੁਰਦੀਪ ਸਿੰਘ ਗੁਲਾਟੀ, ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਗਿੱਲ, ਸਕੱਤਰ ਜੁਗਲ ਕਿਸ਼ੋਰ ਤੇ ਖ਼ਜ਼ਾਨਚੀ ਨਰਿੰਦਰ ਸਿੰਘ ਨੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਅਧਿਆਪਕਾ ਸ਼ਮਾ, ਅਦਿਤੀ ਤੇ ਪ੍ਰਿਆ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।