23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਖਾਟੂ ਸ਼ਿਆਮ ਬਾਬਾ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਪਠਾਨਕੋਟ, 23 ਨਵੰਬਰ (ਸੁਮਿਤ)- ਖਾਟੂ ਸ਼ਿਆਮ ਬਾਬਾ ਦੇ ਭਗਤਾਂ ਵਲੋਂ ਪਠਾਨਕੋਟ ਵਿਚ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਖੱਤਰੀ ਸਭਾ ਭਵਨ ਤੋਂ ਹੋਇਆ।

Ad Position 21
No active advertisement
ਅਜੀਤ ਡੈਸਕ 24-11-2026
ਪਠਾਨਕੋਟ, 23 ਨਵੰਬਰ (ਸੁਮਿਤ)- ਖਾਟੂ ਸ਼ਿਆਮ ਬਾਬਾ ਦੇ ਭਗਤਾਂ ਵਲੋਂ ਪਠਾਨਕੋਟ ਵਿਚ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਖੱਤਰੀ ਸਭਾ ਭਵਨ ਤੋਂ ਹੋਇਆ। ਇਹ ਯਾਤਰਾ ਪ੍ਰਧਾਨ ਚੰਦਨ ਮਹਿੰਦਰੂ ਅਤੇ ਭਾਨੂ ਗੁਪਤਾ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਲੰਘੀ। ਇਸ ਦੌਰਾਨ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਸ਼ਹਿਰ ਬਾਬਾ ਸ਼ਿਆਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼ੋਭਾ ਯਾਤਰਾ ਵਿਚ ਵਿਸ਼ੇਸ਼ ਤੌਰ ‘ਤੇ ਵਿਧਾਇਕ ਅਸ਼ਵਨੀ ਸ਼ਰਮਾ, ਨੋਰਥ ਮੰਡਲ ਪ੍ਰਧਾਨ ਅਮਨ ਸ਼ਰਮਾ, ਸਾਬਕਾ ਵਿਧਾਇਕ ਅਮਿਤ ਵਿਜ, ਆਸ਼ੀਸ਼ ਵਿਜ, ਸਾਬਕਾ ਮੇਅਰ ਪੰਨਾ ਲਾਲ ਭਾਟੀਆ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਅਨਿਲ ਮਹਾਜਨ ਦਾਰਾ, ਕੌਂਸਲਰ ਗੌਰਵ ਵਢੇਰਾ, ਕੌਂਸਲਰ ਨਰਿੰਦਰ ਕਾਲਾ ਤੇ ਕੌਂਸਲਰ ਅਭੀ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਤੇ ਸ਼ਰਧਾਲੂ ਸ਼ਾਮੁਲ ਹੋਏ। ਸ਼ਰਧਾਲੂਆਂ ਨੇ ਖਾਟੂ ਸ਼ਿਆਮ ਬਾਬਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਧਿਆਤਮਿਕ ਜਾਗ੍ਰਿਤੀ ਦੇ ਨਾਲ ਆਦਰਸ਼ ਸਮਾਜ ਦੀ ਸਥਾਪਨਾ ਦਾ ਸੰਦੇਸ਼ ਦਿੰਦੀਆਂ... ਅਗਲੀ ਖ਼ਬਰ ਗੋਪਾਲ ਧਾਮ ਗਊਸ਼ਾਲਾ ਪਹੁੰਚੀ ਸੰਕਲਪ ਸੇਵਾ ਸੰਸਥਾ ਦੀ ਟੀਮ, ਗਊ ਸੇਵਾ ਲਈ ਦਿੱਤਾ ਸਹਿਯੋਗ
Ad Position 24