23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਰਾਜਪੂਤ ਕਲਿਆਣ ਬੋਰਡ ਦੀ ਮੀਟਿੰਗ ’ਚ ਸਮੱਸਿਆਵਾਂ ’ਤੇ ਕੀਤਾ ਵਿਚਾਰ ਵਟਾਂਦਰਾ

ਸ਼ਾਹਪੁਰ ਕੰਢੀ, 23 ਨਵੰਬਰ (ਰਣਜੀਤ ਸਿੰਘ)- ਰਾਜਪੂਤ ਕਲਿਆਣ ਬੋਰਡ ਵਿਧਾਨ ਸਭਾ ਹਲਕਾ ਸੁਜਾਨਪੁਰ ਦੀ ਮੀਟਿੰਗ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦੇ ਹਲਕਾ ਪ੍ਰਧਾਨ ਸਿਕੰਦਰ ਸਿੰਘ ਪਠਾਨੀਆ ਦੀ ਪ੍ਰਧਾਨਗੀ ਹੇਠ ਕੇਸ਼ਵ ਹਾਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਹੋਈ ਜਿਸ ਵਿਚ ਪੰਜਾਬ ਸਟੇਟ ਕਲਿਆਣ ਬੋਰਡ ਦੇ ਸੂਬਾ ਚੇਅਰਮੈਨ ਡਾ: ਸਵਰਨ ਸਲਾਰੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਰਾਜਪੂਤ ਬਰਾਦਰੀ ਦੀਆਂ ਮੰਗਾਂ ਤੇ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-11-2026
ਸ਼ਾਹਪੁਰ ਕੰਢੀ, 23 ਨਵੰਬਰ (ਰਣਜੀਤ ਸਿੰਘ)- ਰਾਜਪੂਤ ਕਲਿਆਣ ਬੋਰਡ ਵਿਧਾਨ ਸਭਾ ਹਲਕਾ ਸੁਜਾਨਪੁਰ ਦੀ ਮੀਟਿੰਗ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦੇ ਹਲਕਾ ਪ੍ਰਧਾਨ ਸਿਕੰਦਰ ਸਿੰਘ ਪਠਾਨੀਆ ਦੀ ਪ੍ਰਧਾਨਗੀ ਹੇਠ ਕੇਸ਼ਵ ਹਾਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਹੋਈ ਜਿਸ ਵਿਚ ਪੰਜਾਬ ਸਟੇਟ ਕਲਿਆਣ ਬੋਰਡ ਦੇ ਸੂਬਾ ਚੇਅਰਮੈਨ ਡਾ: ਸਵਰਨ ਸਲਾਰੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਰਾਜਪੂਤ ਬਰਾਦਰੀ ਦੀਆਂ ਮੰਗਾਂ ਤੇ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਸਿਕੰਦਰ ਸਿੰਘ ਪਠਾਨੀਆ ਨੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਆਪ ਉਮੀਦਵਾਰ ਡਾ: ਸਵਰਨ ਸਿੰਘ ਸਲਾਰੀਆ ਨੂੰ ਭਰੋਸਾ ਦਿਵਾਇਆ ਕਿ ਰਾਜਪੂਤ ਸਮਾਜ ਭਗਵੰਤ ਮਾਨ ਸਰਕਾਰ ਦੀਆਂ ਲੋਕ ਕਲਿਆਣ ਨੀਤੀਆਂ ਤੋਂ ਪ੍ਰਭਾਵਿਤ ਹੈ। ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਆਪ ਦੀ ਜਿੱਤ ਯਕੀਨੀ ਬਣੇਗੀ ਤਾਂ ਜੋ ਫਿਰ ਤੋਂ ਇਕ ਵਾਰ ਪੰਜਾਬ ਅੰਦਰ ਆਪ ਦੀ ਸਰਕਾਰ ਆਵੇ ਅਤੇ ਲੋਕ ਕਲਿਆਣ ਨੀਤੀਆਂ ਲਾਗੂ ਰਹਿਣ। ਪ੍ਰਧਾਨ ਸਿਕੰਦਰ ਸਿੰਘ ਪਠਾਨੀਆ ਨੇ ਡਾ: ਸਵਰਨ ਸਵਾਰੀਆ ਨੂੰ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਡਾ: ਸਵਰਨ ਸਲਾਰੀਆ ਨੇ ਯਕੀਨ ਦਿਵਾਇਆ ਕਿ ਆਪ ਦੀ ਫਿਰ ਸਰਕਾਰ ਆਉਣ ’ਤੇ ਇਸ ਸਮੱਸਿਆ ਦਾ ਉਚਿਤ ਹੱਲ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਰਘਵੀਰ ਸਿੰਘ, ਬਲਾਕ ਪ੍ਰਧਾਨ ਅਰਜਨ ਸਿੰਘ, ਬਲਾਕ ਪ੍ਰਧਾਨ ਨਰਿੰਦਰ ਸਿੰਘ, ਬਲਾਕ ਪ੍ਰਧਾਨ ਤਿਸ਼ਾਂਤ ਕੁਮਾਰ, ਬਲਾਕ ਪ੍ਰਧਾਨ ਮੋਹਨ ਸਿੰਘ ਜੱਗੀ, ਚੇਅਰਮੈਨ ਪੁਸ਼ਪਿੰਦਰ ਸਿੰਘ ਪਠਾਨੀਆ, ਬਲਾਕ ਪ੍ਰਧਾਨ ਕੁਲਦੀਪ ਸਿੰਘ, ਬਲਾਕ ਪ੍ਰਧਾਨ ਹਰਿੰਦਰ ਸਿੰਘ, ਵਾਈਸ ਪ੍ਰਧਾਨ ਰਾਜਿੰਦਰ ਸਿੰਘ, ਠਾਕੁਰ ਕੇਵਲ ਸਿੰਘ, ਕੈਪਟਨ ਕਰਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਪਾਲ ਧਾਮ ਗਊਸ਼ਾਲਾ ਪਹੁੰਚੀ ਸੰਕਲਪ ਸੇਵਾ ਸੰਸਥਾ ਦੀ ਟੀਮ, ਗਊ ਸੇਵਾ ਲਈ ਦਿੱਤਾ ਸਹਿਯੋਗ ਅਗਲੀ ਖ਼ਬਰ ਮਾਤਾ ਆਸ਼ਾ ਪੂਰਨੀ ਮੰਦਰ ਵਿਖੇ ਨਤਮਸਤਕ ਹੋਏ ‘ਆਪ’ ਉਮੀਦਵਾਰ ਰੋਹਿਤ ਸਿਆਲ
Ad Position 24