ਠੇਕੇਦਾਰ ਅਮਰਜੀਤ ਸਿੰਘ ਨੇ ਲੋੜਵੰਦਾਂ ਨੂੰ ਕੰਬਲ ਵੰਡੇ
ਪਠਾਨਕੋਟ, 18 ਨਵੰਬਰ (ਸੰਧੂ)- ਆਮ ਆਦਮੀ ਪਾਰਟੀ ਦੇ ਐਸ. ਸੀ.
ਪਠਾਨਕੋਟ, 18 ਨਵੰਬਰ (ਸੰਧੂ)- ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾ ਸਕੱਤਰ ਠੇਕੇਦਾਰ ਅਮਰਜੀਤ ਸਿੰਘ ਵਲੋਂ ਪਿੰਡ ਸ੍ਰੀ ਬਾਰਠ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕਰੀਬ 100 ਲੋੜਵੰਦਾਂ ਨੂੰ ਕੰਬਲ ਵੰਡੇ ਗਏ। ਠੇਕੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਲੋੜਵੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ ਤੇ ਭਵਿੱਖ ਵਿਚ ਵੀ ਕਾਰਜ ਜਾਰੀ ਰਹਿਣਗੇ । ਇਸ ਮੌਕੇ ਪਿੰਕਾ ਸੈਣੀ ਬਲਾਕ ਪ੍ਰਧਾਨ ਅਖਰੋਟਾ, ਅਜੇ ਕੁਮਾਰ ਨਰੋਟ ਮਹਿਰਾ, ਨਰਿੰਦਰ ਕੁਮਾਰ, ਬਲਬੀਰ ਕੁਮਾਰ ਕੋਠੀ ਪੰਡਿਤਾਂ, ਸੇਵਾ-ਮੁਕਤ ਇੰਸਪੈਕਟਰ ਬਚਨ ਲਾਲ, ਗੋਪਾਲ ਚੰਦ, ਸੇਵਾ-ਮੁਕਤ ਡੀ.ਐਸ.ਪੀ. ਰਾਮੇਸ਼ਵਰ ਸਿੰਘ, ਹਰਿੰਦਰ ਸਿੰਘ ਮਾਹਲ, ਗੁਰਬਚਨ ਸਿੰਘ, ਸਤਨਾਮ ਸਿੰਘ, ਰਜਿੰਦਰ ਕੋਟਲੀ, ਦਲਬੀਰ ਪੰਡਿਤ, ਦੀਪਕ ਭਗਤ, ਉਮੇਸ਼ ਐਡਵੋਕੇਟ ਤੇ ਮਹਿੰਦਰ ਪਾਲ ਕੋਟਲੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।