ਇਨਰਵੀਲ ਕਲੱਬ ਨੇ ਵਿਸ਼ੇਸ਼ ਬੱਚਿਆਂ ਨਾਲ ਮਨਾਇਆ ਬਾਲ ਦਿਵਸ
ਪਠਾਨਕੋਟ, 18 ਨਵੰਬਰ (ਸੰਧੂ)-ਇਨਰਵੀਲ ਕਲੱਬ ਪਠਾਨਕੋਟ ਵਲੋਂ ਮਾਡਲ ਟਾਊਨ ਸਥਿਤ ਵਿਸ਼ੇਸ਼ ਬੱਚਿਆਂ ਦੇ ਸਕੂਲ ਵਿਚ ਕਲੱਬ ਪ੍ਰਧਾਨ ਮੀਨਲ ਘਈ ਦੀ ਅਗਵਾਈ ਹੇਠ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਕਲੱਬ ਮੈਂਬਰਾਂ ਵਲੋਂ ਬੱਚਿਆਂ ਲਈ ਡਰਾਇੰਗ ਮੁਕਾਬਲੇ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ।
ਪਠਾਨਕੋਟ, 18 ਨਵੰਬਰ (ਸੰਧੂ)-ਇਨਰਵੀਲ ਕਲੱਬ ਪਠਾਨਕੋਟ ਵਲੋਂ ਮਾਡਲ ਟਾਊਨ ਸਥਿਤ ਵਿਸ਼ੇਸ਼ ਬੱਚਿਆਂ ਦੇ ਸਕੂਲ ਵਿਚ ਕਲੱਬ ਪ੍ਰਧਾਨ ਮੀਨਲ ਘਈ ਦੀ ਅਗਵਾਈ ਹੇਠ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਕਲੱਬ ਮੈਂਬਰਾਂ ਵਲੋਂ ਬੱਚਿਆਂ ਲਈ ਡਰਾਇੰਗ ਮੁਕਾਬਲੇ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਕਲੱਬ ਵਲੋਂ ਬੱਚਿਆਂ ਨੂੰ ਫਲ, ਮਠਿਆਈਆਂ, ਸਟੇਸ਼ਨਰੀ ਅਤੇ ਲੋੜੀਂਦੀ ਪੜ੍ਹਾਈ ਸਮੱਗਰੀ ਵੀ ਵੰਡੀ ਗਈ । ਕਲੱਬ ਪ੍ਰਧਾਨ ਮੀਨਲ ਘਈ ਨੇ ਕਿਹਾ ਕਿ ਵਿਸ਼ੇਸ਼ ਬੱਚੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਤੇ ਸਾਨੂੰ ਉਨ੍ਹਾਂ ਨਾਲ ਸਮਾਂ ਬਿਤਾਉਣ ਦੇ ਨਾਲ-ਨਾਲ ਉਨ੍ਹਾਂ ਦੀ ਖ਼ੁਸ਼ੀ ਅਤੇ ਹੌਸਲਾ ਅਫ਼ਜ਼ਾਈ ਲਈ ਵੀ ਯਤਨ ਕਰਨੇ ਚਾਹੀਦੇ ਹਨ ।