18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਠਾਨਕੋਟ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਕਾਬੂ

ਪਠਾਨਕੋਟ, 18 ਨਵੰਬਰ (ਵਿਨੋਦ)- ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੇ ਐਸ.

Ad Position 21
No active advertisement
ਅਜੀਤ ਡੈਸਕ 19-11-2026
ਪਠਾਨਕੋਟ, 18 ਨਵੰਬਰ (ਵਿਨੋਦ)- ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੇ ਐਸ.ਆਈ. ਪਵਨ ਕੁਮਾਰ ਗਸ਼ਤ ’ਤੇ ਚੈਕਿੰਗ ਸਟੇਡੀਅਮ ਸਾਈਡ ਲਮੀਨੀ ਰੋਡ ਜਾ ਰਹੇ ਸਨ ਕਿ ਉੱਥੇ ਇਕ ਮੋਟਰਸਾਈਕਲ ਖੜਾ ਸੀ, ਜਿਸ ਦੇ ਨੇੜੇ ਦੋ ਮੋਨੇ ਨੌਜਵਾਨ ਸਨ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ, ਇਕ ਨੌਜਵਾਨ ਨੇ ਜੇਬ ਵਿਚੋਂ ਇਕ ਵਜ਼ਨਦਾਰ ਲਿਫਾਫਾ ਜ਼ਮੀਨ ’ਤੇ ਸੁੱਟਿਆ । ਪੁਲਿਸ ਪਾਰਟੀ ਵਲੋਂ ਉਸ ਲਿਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿਚ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਖਿਲਾਫ ਥਾਣਾ ਡਵੀਜ਼ਨ ਨੰਬਰ ਇਕ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ । ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੋਨੂ ਪੁੱਤਰ ਪ੍ਰੇਮ ਲਾਲ ਵਾਸੀ ਲਮੀਨੀ ਪਠਾਨਕੋਟ ਤੇ ਮਨੀਸ਼ ਕੁਮਾਰ ਪੁੱਤਰ ਜਤਿੰਦਰ ਕੁਮਾਰ ਵਾਸੀ ਲਮੀਨੀ ਪਠਾਨਕੋਟ ਦੇ ਰੂਪ ਵਿਚ ਹੋਈ ਹੈ ।
Ad Position 22
No active advertisement
ਪਿਛਲੀ ਖ਼ਬਰ ਜੈਰਾਮ ਰਮੇਸ਼ ਨਾਲ ਮਿਲੇ ਕਾਂਗਰਸੀ ਆਗੂ ਕਪਿਲ ਮਲਹੋਤਰਾ, 2027 ਦੀਆਂ ਚੋਣਾਂ ਸੰਬੰਧੀ ਕੀਤੀ ਵਿਚਾਰ-ਚਰਚਾ ਅਗਲੀ ਖ਼ਬਰ ਰਿਕਾਰਡ 12.29 ਫੀਸਦੀ ਥੋਕ ਮਹਿੰਗਾਈ ਨੇ ਭਾਜਪਾ ਸਰਕਾਰ ਦੀ ਕੀਮਤਾਂ ਕੰਟਰੋਲ ਕਰਨ ’ਚ ਨਾਕਾਮੀ ਨੂੰ ਕੀਤਾ ਬੇਨਕਾਬ-ਲਾਲ ਚੰਦ...
Ad Position 24