18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਵਿੱਦਿਅਕ ਮੁਕਾਬਲੇ ’ਚ ਮੱਲਾਂ ਮਾਰੀਆਂ

ਵਡਾਲਾ ਬਾਂਗਰ, 18 ਨਵੰਬਰ (ਭੁੰਬਲੀ)- ਦਮਦਮੀ ਟਕਸਾਲ ਰਣਜੀਤ ਅਖਾੜਾ ਵਲੋਂ ਧਾਰਮਿਕ ਵਿੱਦਿਅਕ ਮੁਕਾਬਲਾ ਵਡਾਲਾ ਗ੍ਰੰਥੀਆਂ ਵਿਚ ਕਰਵਾਇਆ ਗਿਆ। ਇੱਥੇ ਬਹੁਤ ਸਾਰੇ ਮੁਕਾਬਲੇ ਕਰਵਾਏ ਗਏ ਜਿਵੇਂ ਸੁੰਦਰ ਦਸਤਾਰ ਮੁਕਾਬਲਾ, ਕੀਰਤਨ ਮੁਕਾਬਲਾ, ਕਵਿਤਾ ਮੁਕਾਬਲਾ, ਗੁਰਬਾਣੀ ਕੰੰਠ ਮੁਕਾਬਲਾ, ਕਵਿਸ਼ਰੀ ਮੁਕਾਬਲਾ ਆਦਿ।

Ad Position 21
No active advertisement
ਅਜੀਤ ਡੈਸਕ 19-11-2026
ਵਡਾਲਾ ਬਾਂਗਰ, 18 ਨਵੰਬਰ (ਭੁੰਬਲੀ)- ਦਮਦਮੀ ਟਕਸਾਲ ਰਣਜੀਤ ਅਖਾੜਾ ਵਲੋਂ ਧਾਰਮਿਕ ਵਿੱਦਿਅਕ ਮੁਕਾਬਲਾ ਵਡਾਲਾ ਗ੍ਰੰਥੀਆਂ ਵਿਚ ਕਰਵਾਇਆ ਗਿਆ। ਇੱਥੇ ਬਹੁਤ ਸਾਰੇ ਮੁਕਾਬਲੇ ਕਰਵਾਏ ਗਏ ਜਿਵੇਂ ਸੁੰਦਰ ਦਸਤਾਰ ਮੁਕਾਬਲਾ, ਕੀਰਤਨ ਮੁਕਾਬਲਾ, ਕਵਿਤਾ ਮੁਕਾਬਲਾ, ਗੁਰਬਾਣੀ ਕੰੰਠ ਮੁਕਾਬਲਾ, ਕਵਿਸ਼ਰੀ ਮੁਕਾਬਲਾ ਆਦਿ। ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ, ਜਿਸ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੱਲ੍ਹਿਆਂਵਾਲ ਦੇ ਵਿਦਿਆਰਥੀਆਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਦਰਜਾ ਪ੍ਰਾਪਤ ਕੀਤਾ। ਸੁੰਦਰ ਦਸਤਾਰ ਮੁਕਾਬਲੇ ’ਚ ਪੰਜਾਬ ਸਿੰਘ ਨੇ ਪਹਿਲਾ, ਤਕਸ਼ਪ੍ਰੀਤ ਸਿੰਘ ਨੇ ਦੂਜਾ ਤੇ ਲਕਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੀਰਤਨ ਮੁਕਾਬਲੇ ’ਚ ਗੁਰਲੀਨ ਕੌਰ ਨੇ ਦੂਜਾ, ਬਿਕਰਮਜੀਤ ਸਿੰਘ ਤੇ ਕਰਨਬੀਰ ਸਿੰਘ ਨੇ ਤੀਜਾ ਅਤੇ ਰਵੀਨ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲੇ ’ਚ ਹਰਗੁਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ ਮੁਕਾਬਲੇ ’ਚ ਅਮਾਨਤਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਵਿਸ਼ਰੀ ਮੁਕਾਬਲੇ ’ਚ ਸੇਵਕਪ੍ਰੀਤ ਸਿੰਘ, ਰਵੀਕਰਨ ਸਿੰਘ ਤੇ ਦਕਸ਼ਵੀਰ ਸਿੰਘ ਨੇ ਦੂਜਾ ਅਤੇ ਮਨਸੀਰਤ ਕੌਰ, ਪਰਵਿਕੰਲ ਕੌਰ ਅਤੇ ਹਰਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਿਸ ਦੀ ਤਿਆਰੀ ਮਿਊਜ਼ਿਕ ਅਧਿਆਪਕ ਸਿਮਰਨਜੀਤ ਕੌਰ, ਬਿੰਦਰ ਸਿੰਘ ਤੇ ਗੁਰਮੀਤ ਸਿੰਘ ਨੇ ਕਰਵਾਈ। ਮੈਡਮ ਸੁਮਨ ਨੇ ਵਿਦਿਆਰਥੀਆਂ ਨੂੰ ਹਮੇਸ਼ਾਂ ਆਪਣੇ ਗੁਰੂਆਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਮੈਨੇਜਮੈਂਟ, ਮੈਡਮ ਸੁਮਨ ਉਪ-ਪ੍ਰਿੰਸੀਪਲ ਤੇ ਮਨਪ੍ਰੀਤ ਸਿੰਘ ਮੈਨੇਜਰ ਨੇ ਭਾਗ ਲੈਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਜਥੇ: ਛੋਟੇਪੁਰ ਦੀ ਅਗਵਾਈ ’ਚ ਪਿੰਡ ਮਸਤਕੋਟ ਵਿਖੇ ਅਕਾਲੀ ਦਲ ਪੁਨਰ ਸੁਰਜੀਤ ਦੀ ਹੋਈ ਭਰਵੀਂ ਰੈਲੀ ਅਗਲੀ ਖ਼ਬਰ ਐਕਸੈਲਸੀਅਰ ਸਕੂਲ ਬਿਜਲੀਵਾਲ ’ਚ ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ ਕਰਵਾਈ
Ad Position 24