15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ 45 ਸਾਲਾਂ ਬਾਅਦ ਬਣੀ ਗਲੀ

ਘੁਮਾਣ, 14 ਨਵੰਬਰ (ਬੰਮਰਾਹ)- ਕਸਬਾ ਘੁਮਾਣ ਵਿਖੇ 8 ਨੰਬਰ ਵਾਰਡ ਅਧੀਨ ਆਉਂਦੇ ਕੁਝ ਘਰਾਂ ਨੂੰ ਜਾਣ ਵਾਲੀ ਗਲੀ ਜੋ ਕਿ ਪਿਛਲੇ 4-5 ਸਾਲਾਂ ਤੋਂ ਨਾ ਬਣਨ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਬਾਰ-ਬਾਰ ਲੋਕਾਂ ਵਲੋਂ ਮੰਗ ਕਰਨ ’ਤੇ ਵੀ ਕੋਈ ਮਸਲਾ ਨਹੀਂ ਹੱਲ ਹੋਇਆ ਜਿਸ ਤੋਂ ਬਾਅਦ ਘੁਮਾਣ ਦੇ ਸਾ.

Ad Position 21
No active advertisement
ਅਜੀਤ ਡੈਸਕ 15-11-2026
ਘੁਮਾਣ, 14 ਨਵੰਬਰ (ਬੰਮਰਾਹ)- ਕਸਬਾ ਘੁਮਾਣ ਵਿਖੇ 8 ਨੰਬਰ ਵਾਰਡ ਅਧੀਨ ਆਉਂਦੇ ਕੁਝ ਘਰਾਂ ਨੂੰ ਜਾਣ ਵਾਲੀ ਗਲੀ ਜੋ ਕਿ ਪਿਛਲੇ 4-5 ਸਾਲਾਂ ਤੋਂ ਨਾ ਬਣਨ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਬਾਰ-ਬਾਰ ਲੋਕਾਂ ਵਲੋਂ ਮੰਗ ਕਰਨ ’ਤੇ ਵੀ ਕੋਈ ਮਸਲਾ ਨਹੀਂ ਹੱਲ ਹੋਇਆ ਜਿਸ ਤੋਂ ਬਾਅਦ ਘੁਮਾਣ ਦੇ ਸਾ. ਸਰਪੰਚ ਹਰਬੰਸ ਸਿੰਘ ਘੁਮਾਣ ਵਲੋਂ ਲੋਕਾਂ ਦੀ ਇਸ ਮੰਗ ਨੂੰ ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਧਿਆਨ ਹਿੱਤ ਲਿਆਂਦਾ ਤੇ ਸਾਬਕਾ ਵਿਧਾਇਕ ਲਾਡੀ ਵਲੋਂ ਇਸ ਗਲੀ ਨੂੰ ਬਣਾਉਣ ਦਾ ਭਰੋਸਾ ਦਿੱਤਾ। ਸਾ. ਸਰਪੰਚ ਹਰਬੰਸ ਸਿੰਘ ਘੁਮਾਣ ਨੇ ਦੱਸਿਆ ਕਿ 350 ਫੁੱਟ ਲੰਬਾਈ ਤੇ 12 ਫੁੱਟ ਚੌੜਾਈ ਵਾਲੀ ਇਹ ਗਲੀ, ਜਿਸ ਵਿਚ ਲੰਮੇ ਸਮੇਂ ਤੋਂ ਸੀਵਰੇਜ ਪਿਆ ਹੋਇਆ ਸੀ ਪਰ ਇੰਟਰਲਾਕ ਟਾਇਲਾਂ ਆਉਣ ਦੇ ਬਾਵਜੂਦ ਵੀ ਧੜੇਬੰਦੀ ਕਰਕੇ ਇਸ ਸੜਕ ਨੂੰ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਾ. ਵਿਧਾਇਕ ਲਾਡੀ ਦੇ ਯਤਨਾਂ ਸਦਕਾ ਇਸ ਗਲੀ ਨੂੰ ਬਣਾ ਦਿੱਤਾ ਗਿਆ ਹੈ। ਗਲੀ ਦੇ ਉਦਘਾਟਨ ਮੌਕੇ ਪਹੁੰਚੇ ਸਾਬਕਾ ਵਿਧਾਇਕ ਨੇ ਸਥਾਨਕ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਜ, ਬਲਰਾਮ ਸਿੰਘ ਸਾ. ਸਰਪੰਚ ਬਰਿਆਰ, ਮਾ. ਸੂਬਾ ਸਿੰਘ, ਸੁਰਿੰਦਰ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ, ਤਿਲਕ ਰਾਜ, ਬਲਜੀਤ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਮੰਗਲ ਸਿੰਘ, ਹਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਰਾਜਵਿੰਦਰ ਸਿੰਘ, ਬਲਵਿੰਦਰ ਕੌਰ, ਦਵਿੰਦਰ ਕੌਰ, ਬਿਮਲ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਤੋਂ ਮੁਕਰਨ ਵਾਲਿਆਂ ਦਾ ਹਸ਼ਰ ਮਾੜਾ ਹੀ ਹੋਵੇਗਾ : ਛੋਟੇਪੁਰ ਅਗਲੀ ਖ਼ਬਰ ਸਾਹਿਬਜ਼ਾਦਿਆਂ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ
Ad Position 24