15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪੀ . ਸੀ . ਸੀ . ਟੀ . ਯੂ . ਵਲੋਂ ਮੰਗਾ ਸੰਬੰਧੀ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ

ਬਟਾਲਾ, 14 ਨਵੰਬਰ (ਸਤਿੰਦਰ ਸਿੰਘ): ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ.

Ad Position 21
No active advertisement
ਧਰਨਾ ਦਿੰਦੇ ਹੋਏ ਪੀ.ਸੀ.ਸੀ.ਟੀ.ਯੂ. ਦੇ ਮੈਂਬਰ। ਤਸਵੀਰ: ਜਤਿੰਦਰ ਕੱਦ 15-11-2026
ਬਟਾਲਾ, 14 ਨਵੰਬਰ (ਸਤਿੰਦਰ ਸਿੰਘ): ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਨੇ ਪੰਜਾਬ ਭਰ ਦੇ ਗ੍ਰਾਂਟ-ਇਨ-ਏਡ ਕਾਲਜਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਤੇ ਅਣਸੁਲਝੀਆਂ ਮੰਗਾਂ ਨੂੰ ਲੈ ਕੇ ਅੱਜ ਬੀ.ਯੂ.ਸੀ. ਕਾਲਜ ਦੇ ਸਾਹਮਣੇ ਸੁਭਾਸ਼ ਪਾਰਕ ਦੇ ਬਾਹਰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਸਫ਼ਲਤਾਪੂਰਵਕ ਕੀਤਾ। ਰੋਸ ਪ੍ਰਦਰਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਸਬੰਧਤ ਬਟਾਲਾ, ਕਾਦੀਆਂ, ਦੀਨਾਨਗਰ, ਪਠਾਨਕੋਟ ਦੇ ਵੱਖ-ਵੱਖ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਨੇ ਨਾਲ ਭਾਗ ਲਿਆ। ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰਨ ਵਿਰੁੱਧ ਆਵਾਜ਼ ਬੁਲੰਦ ਕੀਤੀ। ਡਾ: ਲਲਿਤ ਕੁਮਾਰ, ਵਿੱਤ ਸਕੱਤਰ, ਪੀ.ਸੀ.ਸੀ.ਟੀ.ਯੂ. ਨੇ ਅਧਿਆਪਕ ਭਾਈਚਾਰੇ ਪ੍ਰਤੀ ਪੰਜਾਬ ਸਰਕਾਰ ਦੇ ਉਦਾਸੀਨ ਰਵੱਈਏ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਲਜ ਅਧਿਆਪਕਾਂ ਦੀਆਂ ਅਸਲ ਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹਮੇਸ਼ਾ ਹੀ ਅਣਗੌਲਿਆਂ ਰੱਖਿਆ ਗਿਆ ਹੈ। ਉਨ੍ਹਾਂ ਨੇ ਪ੍ਰਿੰਸੀਪਲ ਐਸ.ਐਲ. ਬਾਵਾ ਕਾਲਜ ਦੀ ਆਲੋਚਨਾ ਕੀਤੀ ਤੇ ਨਿੰਦਾ ਕੀਤੀ, ਜਿਸ ਨੇ ਪੀ.ਸੀ.ਸੀ.ਟੀ.ਯੂ. ਦੇ ਮੈਂਬਰਾਂ ਨੂੰ ਪੀ.ਸੀ.ਸੀ.ਟੀ.ਯੂ. ਦਾ ਰੋਸ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਪ੍ਰੋ: ਪਰਮਿੰਦਰਜੀਤ ਕੌਰ, ਐਸ.ਐਲ. ਬਾਵਾ ਕਾਲਜ ਦੇ ਪ੍ਰੋਫੈਸਰ ਪਵਨ ਮਲਿਕ, ਪ੍ਰੋ: ਸੁਰਿੰਦਰਾ ਸਿੰਘ, ਐਸ.ਡੀ. ਕਾਲਜ ਪਠਾਨਕੋਟ, ਡਾ: ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਕਿ ਅਧਿਆਪਕ ਭਾਈਚਾਰਾ ਇਨਸਾਫ਼ ਮਿਲਣ ਤੱਕ ਆਪਣਾ ਇੱਕਜੁੱਟ ਅਤੇ ਜਮਹੂਰੀ ਸੰਘਰਸ਼ ਜਾਰੀ ਰੱਖੇਗਾ।
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸਰੂਪਾ ਨੰਦ ਦੀ ਯਾਦ ’ ਚ 43 ਵੀਂ ਬਰਸੀ ਨੂੰ ਸਮਰਪਿਤ ਨਵਾਂ ਬਲੜਵਾਲ ਵਿਖੇ ਕਰਵਾਏ ਸਮਾਗਮ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Ad Position 24