ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਵਾਲੀਆਂ ਅਹੁਦੇਦਾਰਾਂ ਤੇ ਵਰਕਰਾਂ ਦਾ ਬੀਬੀ ਬਾਦਲ ਵਲੋਂ ਸਨਮਾਨ
ਹਲਕੇ ’ਚੋਂ 150 ਤੋਂ ਵੱਧ ਮਹਿਲਾਵਾਂ ਹੋਈਆਂ ਪਾਰਟੀ ’ਚ ਸ਼ਾਮਲ: ਜਥੇ. ਲੰਗਾਹ
ਕਲਾਨੌਰ, 12 ਨਵੰਬਰ (ਪੁਰੇਵਾਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਰੰਭ ਕੀਤੀ ਮੁਹਿੰਮ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਵਾਂਗੇ ਨਸ਼ੇ ਦਾ ਵਪਾਰ’ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇ. ਸੁੱਚਾ ਸਿੰਘ ਲੰਗਾਹ ਦੇ ਸਹਿਯੋਗ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਲੰਗਾਹ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਦਫਤਰ ਵਿਖੇ ਕੀਤੀ ਗਈ ਰੈਲੀ ’ਚ ਪਹੁੰਚੇ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋਣ ਵਾਲੀਆਂ 150 ਤੋਂ ਵੱਧ ਮਹਿਲਾਵਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਤੇ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ’ਚ ਸ਼ਾਮਲ ਹੋਣ ਵਾਲਿਆਂ ਦਾ ਦਰਜਾ ਬ ਦਰਜਾ ਬਣਦਾ ਸਨਮਾਨ ਬਹਾਲ ਰੱਖਿਆ ਜਾਵੇਗਾ।
ਸ਼
ਸ਼ਾਮਿਲ ਹੋਣ ਵਾਲੀਆਂ ਔਰਤਾਂ ਦੇ ਸਵਾਗਤ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ, ਸੋਨੂੰ ਲੰਗਾਹ, ਜ਼ਿਲ੍ਹਾ ਆਗੂ ਜੀਂਦੜ, ਹਲਕਾ ਪ੍ਰਧਾਨ ਭਿੰਡਰ ਤੇ ਹੋਰ ਅਹੁਦੇਦਾਰ। ਤਸਵੀਰ : ਪੁਰੇਵਾਲ
13-11-2026
ਕਲਾਨੌਰ, 12 ਨਵੰਬਰ (ਪੁਰੇਵਾਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਰੰਭ ਕੀਤੀ ਮੁਹਿੰਮ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਵਾਂਗੇ ਨਸ਼ੇ ਦਾ ਵਪਾਰ’ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇ. ਸੁੱਚਾ ਸਿੰਘ ਲੰਗਾਹ ਦੇ ਸਹਿਯੋਗ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਲੰਗਾਹ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਦਫਤਰ ਵਿਖੇ ਕੀਤੀ ਗਈ ਰੈਲੀ ’ਚ ਪਹੁੰਚੇ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋਣ ਵਾਲੀਆਂ 150 ਤੋਂ ਵੱਧ ਮਹਿਲਾਵਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਤੇ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ’ਚ ਸ਼ਾਮਲ ਹੋਣ ਵਾਲਿਆਂ ਦਾ ਦਰਜਾ ਬ ਦਰਜਾ ਬਣਦਾ ਸਨਮਾਨ ਬਹਾਲ ਰੱਖਿਆ ਜਾਵੇਗਾ। ਬੀਬੀ ਬਾਦਲ ਨੇ ਇਸ ਕਾਰਜ ਨੂੰ ਨੇਪੜੇ ਚਾੜ੍ਹਨ ਵਾਲਿਆਂ ਦਾ ਧੰਨਵਾਦ ਤੇ ਹੌਂਸਲਾ ਅਫਜ਼ਾਈ ਕੀਤੀ ਤੇ ਔਰਤਾਂ ਨੂੰ ਮਾਈ ਭਾਗੋ ਫੌਜ ’ਚ ਸ਼ਾਮਲ ਕਰਨ ਦਾ ਐਲਾਨ ਕੀਤਾ। ਜਥੇ. ਸੁੱਚਾ ਸਿੰਘ ਲੰਗਾਹ ਨੇ ਦੱਸਿਆ ਕਿ ਇਸ ਦੌਰਾਨ ਕਾਂਗਰਸ ਪਾਰਟੀ ਦੀ ਸਰਪੰਚ ਅਨੀਤਾ ਮੈਂਬਰ ਜ਼ਿਲ੍ਹਾ ਵਿਕਾਸ ਤੇ ਤਾਲਮੇਲ ਕਮੇਟੀ, ਚਰਨਜੀਤ ਕੌਰ ਸਾ. ਜ਼ਿਲ੍ਹਾ ਮੀਤ ਪ੍ਰਧਾਨ, ਰਾਣੀ ਸਰਕਲ ਪ੍ਰਧਾਨ ਸਾਲੇਚੱਕ, ਕਿਰਨਦੀਪ ਕੌਰ ਮੈਂਬਰ ਨਿਕੋਸਰਾਂ, ਚਰਨਜੀਤ ਕੌਰ ਮੈਂਬਰ, ਅਮਰੀਕ ਕੌਰ, ਰਾਜ ਕੌਰ ਪ੍ਰਧਾਨ, ਕੁਲਿਵੰਦਰ ਕੌਰ, ਨਿੰਦਰ ਪ੍ਰਧਾਨ ਬੀ.ਸੀ. ਵਿੰਗ ਪ੍ਰਧਾਨ, ਪਿੰਦਰ ਕੌਰ ਸਾਲੇਚੱਕ, ਕਿਰਨ ਸਾਲੇਚੱਕ, ਸਰਬਜੀਤ ਕੌਰ, ਰਜਵੰਤ ਕੌਰ, ਨਗੀਤਾ ਸਾਲੇਚੱਕ, ਕਾਜਲ, ਖੁਸ਼ੀ, ਰਜਵੰਤ ਅਗਵਾਨ, ਮਹਿਕ ਅਗਵਾਨ, ਸਿੰਦੋ ਅਗਵਾਨ, ਆਸ਼ਾ ਅਗਵਾਨ, ਸ਼ਰਨਜੀਤ ਕੌਰ, ਰੇਖਾ, ਸੁਖਰਾਜ ਅਰਲੀਭੰਨ, ਸੋਨੀਆ, ਸ਼ੀਮਾ, ਸਿਮਰਜੀਤ ਕੌਰ ਮਹਿਲਾ ਵਿੰਗ ਪ੍ਰਧਾਨ, ਪਰਮਜੀਤ ਕੌਰ, ਪ੍ਰੀਤ ਕੌਰ, ਕੁਲਵਿੰਦਰ ਕੌਰ, ਕੰਵਲਜੀਤ ਕੌਰ, ਰੀਟਾ, ਮੰਗੋ, ਜੀਤੋ, ਗਿਆਨੋ, ਤੋਸ਼ੀ, ਸਿੰਦਰ ਕੌਰ, ਲਖਵਿੰਦਰ ਕੌਰ, ਸੋਖੋ, ਸਵਿੰਦਰ ਕੌਰ, ਗੁਲਸ਼ਨ, ਸ਼ਰਨਜੀਤ ਕੌਰ, ਨਗਮਾ ਰਾਣੀ ਮੈਂਬਰ ਪੰਚਾਇਤ, ਚਰਨਜੀਤ ਕੌਰ, ਨਰਿੰਦਰ ਕੌਰ, ਕੁਲਵਿੰਦਰ ਕੌਰ, ਹਰਜਿੰਦਰ ਕੌਰ, ਨਿੰਮੋਂ ਐਸ.ਸੀ. ਵਿੰਗ ਪ੍ਰਧਾਨ, ਸੰਦੀ ਪਕੌਰ, ਗੁਰਮੀਤ ਕੌਰ ਆਦਿ ਦਰਜਨਾਂ ਵਰਕਰਾਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਈਆਂ ਹਨ।