12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅਥਰਵ ਨੂੰ ਕੁਦਰਤ ਪ੍ਰੇਮ ਨੇ 12 ਸਾਲ ਦੀ ਉਮਰ ਵਿਚ ਹੀ ਬਣਾ ਦਿੱਤਾ ਫੋਟੋਗ੍ਰਾਫਰ ਤੇ ਲੇਖਕ ਲਿਖੀ ਪਹਿਲੀ ਕਿਤਾਬ ‘ਬਰਡਸ ਆਫ ਗੁਰਦਾਸਪੁਰ’

ਗੁਰਦਾਸਪੁਰ, 11 ਨਵੰਬਰ (ਚੱਕਰਾਜਾ)- ਗੁਰਦਾਸਪੁਰ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਚ ਸੱਤਵੀਂ ਜਮਾਤ ਦੇ ਵਿਦਿਆਰਥੀ 12 ਸਾਲਾ ਅਥਰਵ ਵੀ. ਗੁੰਦਾਗੀ ਨੂੰ ਉਸ ਦੇ ਕੁਦਰਤ ਪ੍ਰੇਮ ਨੇ ਛੋਟੀ ਜਿਹੀ ਉਮਰ ਵਿਚ ਹੀ ਫੋਟੋਗ੍ਰਾਫਰ ਤੇ ਲੇਖਕ ਬਣਾ ਦਿੱਤਾ ਹੈ ।

Ad Position 21
No active advertisement
ਵਿਦਿਆਰਥੀ ਅਥਰਵ ਜਾਣਕਾਰੀ ਦਿੰਦਾ ਹੋਇਆ। ਤਸਵੀਰ: ਵਿਸ਼ਾਲ ਮੁੰਨਾ 12-11-2026
ਗੁਰਦਾਸਪੁਰ, 11 ਨਵੰਬਰ (ਚੱਕਰਾਜਾ)- ਗੁਰਦਾਸਪੁਰ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਚ ਸੱਤਵੀਂ ਜਮਾਤ ਦੇ ਵਿਦਿਆਰਥੀ 12 ਸਾਲਾ ਅਥਰਵ ਵੀ. ਗੁੰਦਾਗੀ ਨੂੰ ਉਸ ਦੇ ਕੁਦਰਤ ਪ੍ਰੇਮ ਨੇ ਛੋਟੀ ਜਿਹੀ ਉਮਰ ਵਿਚ ਹੀ ਫੋਟੋਗ੍ਰਾਫਰ ਤੇ ਲੇਖਕ ਬਣਾ ਦਿੱਤਾ ਹੈ । ਉਸ ਨੇ ਆਪਣੀ ਮਿਹਨਤ ਅਤੇ ਕੁਦਰਤ ਪ੍ਰਤੀ ਡੂੰਘੇ ਲਗਾਅ ਸਦਕਾ ਇਕ ਵਿਲੱਖਣ ਪ੍ਰਾਪਤੀ ਕਰਦਿਆਂ ਪੰਛੀਆਂ ਬਾਰੇ ਆਪਣੀ ਪਹਿਲੀ ਪੁਸਤਕ ‘ਬਰਡਸ ਆਫ ਗੁਰਦਾਸਪੁਰ’ ਤਿਆਰ ਕਰਕੇ ਰੀਲੀਜ਼ ਕੀਤੀ ਹੈ । ਇੰਨ੍ਹੀ ਛੋਟੀ ਉਮਰ ਵਿਚ ਪੁਸਤਕ ਲਿਖਣਾ ਅਤੇ ਉਸ ਵਿਚ ਆਪਣੇ ਵਲੋਂ ਖਿੱਚੀਆਂ ਗਈਆਂ ਤਸਵੀਰਾਂ ਨੂੰ ਸ਼ਾਮਿਲ ਕਰਨਾ ਅਥਰਵ ਦੀ ਸਿਰਜਣਾਤਮਿਕ ਸੋਚ ਅਤੇ ਕੁਦਰਤ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ । ਮੂਲ ਰੂਪ ਵਿਚ ਕਰਨਾਟਕ ਨਾਲ ਸਬੰਧਿਤ ਅਥਰਵ ਦੇ ਪਿਤਾ ਫ਼ੌਜੀ ਅਧਿਕਾਰੀ ਹਨ ਅਤੇ ਉਨ੍ਹਾਂ ਦੀ ਬਦਲੀ ਕਾਰਨ ਪਰਿਵਾਰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਗੁਰਦਾਸਪੁਰ ਵਿਖੇ ਰਹਿ ਰਿਹਾ ਹੈ । ਅਥਰਵ ਨੇ ਦੱਸਿਆ ਕਿ ਇਸ ਪੁਸਤਕ ਨੂੰ ਤਿਆਰ ਕਰਨ ਲਈ ਉਸ ਨੇ ਲਗਪਗ ਡੇਢ ਸਾਲ ਤੱਕ ਮਿਹਨਤ ਕੀਤੀ । ਖ਼ਾਸ ਗੱਲ ਇਹ ਹੈ ਕਿ ਪੁਸਤਕ ਵਿਚ ਸ਼ਾਮਿਲ ਪੰਛੀਆਂ ਦੀ ਫੋਟੋਗ੍ਰਾਫੀ ਅਤੇ ਉਨ੍ਹਾਂ ਸਬੰਧੀ ਲਿਖੀ ਗਈ ਸਮੱਗਰੀ ਵੀ ਉਸ ਨੇ ਖ਼ੁਦ ਤਿਆਰ ਕੀਤੀ ਹੈ । ਇਸ ਤਰ੍ਹਾਂ ਇਹ ਪੁਸਤਕ ਉਸ ਦੀ ਆਪਣੀ ਦਿਲਚਸਪੀ, ਨਿਰੀਖਣ ਤੇ ਲਗਾਤਾਰ ਮਿਹਨਤ ਦਾ ਨਤੀਜਾ ਹੈ । ਆਪਣੀ ਇਸ ਪ੍ਰਾਪਤੀ ਬਾਰੇ ਗੱਲਬਾਤ ਕਰਦਿਆਂ ਅਥਰਵ ਨੇ ਦੱਸਿਆ ਕਿ ਉਸ ਨੂੰ ਪੰਛੀਆਂ ਬਾਰੇ ਜਾਣਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਦਾ ਸ਼ੌਕ ਆਪਣੇ ਪਿਤਾ ਤੋਂ ਮਿਲਿਆ ਹੈ । ਉਸ ਦੇ ਪਿਤਾ ਨੂੰ ਬਚਪਨ ਤੋਂ ਹੀ ਪੰਛੀਆਂ ਨੂੰ ਦੇਖਣ ਅਤੇ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਸ਼ੌਕ ਰਿਹਾ ਹੈ । ਪਿਤਾ ਦੀ ਇਸ ਦਿਲਚਸਪੀ ਤੋਂ ਪ੍ਰੇਰਿਤ ਹੋ ਕੇ ਉਸ ਨੇ ਵੀ ਪੰਛੀਆਂ ਦੀ ਦੁਨੀਆਂ ਨੂੰ ਨੇੜਿਓਂ ਜਾਣਨ ਤੇ ਇਸ ਬਾਰੇ ਪੁਸਤਕ ਲਿਖਣ ਦਾ ਫ਼ੈਸਲਾ ਕੀਤਾ । ਅਥਰਵ ਨੇ ਕਿਹਾ ਕਿ ‘ਬਰਡਸ ਆਫ ਗੁਰਦਾਸਪੁਰ’ ਪੁਸਤਕ ਗੁਰਦਾਸਪੁਰ ਸ਼ਹਿਰ ਲਈ ਉਸ ਵਲੋਂ ਇਕ ਤਰ੍ਹਾਂ ਦਾ ਧੰਨਵਾਦ ਹੈ । ਉਸ ਨੇ ਆਪਣੇ ਸਾਥੀ ਬੱਚਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਮੋਬਾਈਲ ਫ਼ੋਨ ਅਤੇ ਵੀਡੀਓ ਗੇਮਾਂ ਵਿਚ ਆਪਣਾ ਜ਼ਿਆਦਾ ਸਮਾਂ ਬਿਤਾਉਣ ਦੀ ਬਜਾਏ ਬੱਚਿਆਂ ਨੂੰ ਬਾਹਰ ਖੁੱਲ੍ਹੇ ਵਾਤਾਵਰਣ ਵਿਚ ਜਾਣਾ ਚਾਹੀਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਵਿਖੇ 13 ਨਵੰਬਰ ਨੂੰ ਲੱਗੇਗਾ ‘ਸਾਡੇ ਬਜ਼ੁਰਗ ਸਾਡਾ ਮਾਣ’ ਜ਼ਿਲ੍ਹਾ ਪੱਧਰੀ ਵਿਸ਼ੇਸ਼ ਕੈਂਪ ਬਜ਼ੁਰਗਾਂ ਨੂੰ ਮੁਫ਼... ਅਗਲੀ ਖ਼ਬਰ ਜ਼ਿਲ੍ਹਾ ਤੇ ਹਲਕਾ ਪੱਧਰ ’ਤੇ ਸਕੂਲਾਂ/ਕਾਲਜਾਂ ’ਚ ਲੇਖ ਲਿਖਣ ਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ - ਆਦਿੱਤਿਆ ਉੱਪਲ
Ad Position 24