ਮਨੁੱਖਤਾ ਦੇ ਆਧਾਰ ’ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਵੇ ਸਰਕਾਰ : ਭਾਈ ਗੁਰਪ੍ਰੀਤ ਸਿੰਘ
ਬਟਾਲਾ, 11 ਨਵੰਬਰ (ਸਤਿੰਦਰ ਸਿੰਘ)- ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਦਾਦੀ ਜੀ, ਮਾਤਾ ਚਰਨ ਕੌਰ ਦੇ ਦਿਹਾਂਤ ’ਤੇ ਬਟਾਲਾ ਵਿਖੇ ਪਹੁੰਚ ਕੇ ਬਾਪੂ ਤਰਸੇਮ ਸਿੰਘ ਨਾਲ ਭਾਈ ਗੁਰਪ੍ਰੀਤ ਸਿੰਘ ਮੋਰਚਾ ਕੁਆਰਡੀਨੇਟਰ ਧਰਮ ਯੁੱਧ ਮੋਰਚਾ ਵਲੋਂ ਦੁੱਖ ਸਾਂਝਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੋਰਚੇ ਵਲੋਂ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ ਤੇ ਭਾਈ ਪਲਵਿੰਦਰ ਸਿੰਘ ਕਰਨਾਮਾ ਨੇ ਸੰਗਤੀ ਰੂਪ ਵਿਚ ਮਾਤਾ ਜੀ ਨੂੰ ਸਮਰਪਿਤ ਸ੍ਰੀ ਚੌਪਈ ਸਾਹਿਬ ਦੇ ਪਾਠ ਕੀਤੇ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਬਟਾਲਾ, 11 ਨਵੰਬਰ (ਸਤਿੰਦਰ ਸਿੰਘ)- ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਦਾਦੀ ਜੀ, ਮਾਤਾ ਚਰਨ ਕੌਰ ਦੇ ਦਿਹਾਂਤ ’ਤੇ ਬਟਾਲਾ ਵਿਖੇ ਪਹੁੰਚ ਕੇ ਬਾਪੂ ਤਰਸੇਮ ਸਿੰਘ ਨਾਲ ਭਾਈ ਗੁਰਪ੍ਰੀਤ ਸਿੰਘ ਮੋਰਚਾ ਕੁਆਰਡੀਨੇਟਰ ਧਰਮ ਯੁੱਧ ਮੋਰਚਾ ਵਲੋਂ ਦੁੱਖ ਸਾਂਝਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੋਰਚੇ ਵਲੋਂ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ ਤੇ ਭਾਈ ਪਲਵਿੰਦਰ ਸਿੰਘ ਕਰਨਾਮਾ ਨੇ ਸੰਗਤੀ ਰੂਪ ਵਿਚ ਮਾਤਾ ਜੀ ਨੂੰ ਸਮਰਪਿਤ ਸ੍ਰੀ ਚੌਪਈ ਸਾਹਿਬ ਦੇ ਪਾਠ ਕੀਤੇ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ, ਮਾਤਾ ਬਲਵਿੰਦਰ ਕੌਰ ਦੀ ਅਪੀਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਮਨੁੱਖਤਾ ਦੇ ਆਧਾਰ ’ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਦੇ ਅੰਤਿਮ ਦਰਸ਼ਨਾਂ ਲਈ ਪੈਰੋਲ ਦੇਣੀ ਚਾਹੀਦੀ ਹੈ ਤਾਂ ਜੋ ਉਹ ਸੰਸਕਾਰ ਦੀਆਂ ਰਸਮਾਂ ਆਪਣੇ ਹੱਥੀਂ ਅਦਾ ਕਰ ਸਕਣ।