06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੀਵਾਲੀ ਤੇ ਛੱਠ ਪੂਜਾ ਦੇ ਮੱਦੇਨਜ਼ਰ ਜੀ.ਆਰ.ਪੀ. ਨੇ ਆਰ.ਪੀ.ਐਫ. ਨਾਲ ਸਾਂਝਾ ਸਰਚ ਅਪ੍ਰੇਸ਼ਨ ਚਲਾਇਆ

ਪਠਾਨਕੋਟ, 6 ਨਵੰਬਰ (ਸੁਮਿਤ)- ਦੀਵਾਲੀ ਤੇ ਛੱਠ ਪੂਜਾ ਦੇ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਰੇਲਵੇ ਖੇਤਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜੀ. ਆਰ.

Ad Position 21
No active advertisement
ਰੇਲਵੇ ਸਟੇਸ਼ਨ ਵਿਖੇ ਚੈਕਿੰਗ ਕਰਦੇ ਹੋਏ ਥਾਣਾ ਮੁਖੀ ਸੁਖਵਿੰਦਰ ਸਿੰਘ ਸਰਾਂ ਸਮੇਤ ਪੁਲਿਸ ਕਰਮਚਾਰੀ। ਤਸਵੀਰਾਂ: ਸੁਮਿਤ 07-11-2026
ਪਠਾਨਕੋਟ, 6 ਨਵੰਬਰ (ਸੁਮਿਤ)- ਦੀਵਾਲੀ ਤੇ ਛੱਠ ਪੂਜਾ ਦੇ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਰੇਲਵੇ ਖੇਤਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜੀ.ਆਰ.ਪੀ. ਪਠਾਨਕੋਟ ਵਲੋਂ ਆਰ.ਪੀ.ਐਫ. ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਪਠਾਨਕੋਟ ਛਾਉਣੀ ਵਿਖੇ ਵਿਸ਼ੇਸ਼ ਸਰਚ ਤੇ ਚੈਕਿੰਗ ਅਪ੍ਰੇਸ਼ਨ ਚਲਾਇਆ ਗਿਆ । ਇਹ ਅਭਿਆਨ ਇੰਸਪੈਕਟਰ ਸੁਖਵਿੰਦਰ ਸਿੰਘ ਸਰਾਂ, ਥਾਣਾ ਮੁਖੀ ਜੀ.ਆਰ.ਪੀ. ਪਠਾਨਕੋਟ ਦੀ ਅਗਵਾਈ ਹੇਠ ਚਲਾਇਆ ਗਿਆ। ਇਸ ਦੌਰਾਨ ਜੀ.ਆਰ.ਪੀ., ਆਰ.ਪੀ.ਐਫ. ਤੇ ਜੀ.ਆਰ.ਪੀ. ਦੀ ਐਂਟੀ-ਸਾਬੋਟੇਜ ਟੀਮ ਦੇ ਕਰਮਚਾਰੀਆਂ ਨੇ ਸਾਂਝੇ ਤੌਰ ’ਤੇ ਹਿੱਸਾ ਲਿਆ । ਚੈਕਿੰਗ ਦੌਰਾਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ, ਪਾਰਸਲ ਦਫ਼ਤਰ, ਮੋਟਰਸਾਈਕਲ ਅਤੇ ਟੈਕਸੀ ਸਟੈਂਡ, ਵੇਟਿੰਗ ਹਾਲ, ਸਰਕੂਲੇਟਿੰਗ ਏਰੀਆ ਸਮੇਤ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ । ਇਸ ਦੇ ਨਾਲ ਹੀ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਗੱਡੀਆਂ ਰਾਹੀਂ ਪਟਾਕੇ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਢੋਆ-ਢੁਆਈ ਰੋਕਣ ਤੇ ਚੋਰੀ ਦੀਆਂ ਘਟਨਾਵਾਂ ’ਤੇ ਨਕੇਲ ਕੱਸਣ ਲਈ ਪੁਲਿਸ ਮੁਲਾਜ਼ਮਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ । ਇਸ ਮੌਕੇ ਐਸ.ਐਚ.ਓ. ਸੁਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਯਾਤਰੀਆਂ ਨੂੰ ਮੋਬਾਈਲ ਫੋਨ ਤੇ ਹੋਰ ਕੀਮਤੀ ਸਮਾਨ ਦੀ ਚੋਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਸ਼ੱਕੀ ਵਿਅਕਤੀਆਂ ਤੇ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਵੀ ਕੀਤੀ ਗਈ । ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਕੰਮ ਕਰਨ ਵਾਲੇ ਕੁੱਲੀਆਂ, ਵੈਂਡਰਾਂ ਤੇ ਸਫ਼ਾਈ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਸਤੂ ਬਾਰੇ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ । ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਜੀ.ਆਰ.ਪੀ. ਪਠਾਨਕੋਟ ਅਧੀਨ ਆਉਂਦੇ ਸਾਰੇ ਰੇਲਵੇ ਸਟੇਸ਼ਨਾਂ, ਰੇਲ ਗੱਡੀਆਂ ਤੇ ਰੇਲਵੇ ਲਾਈਨਾਂ ਦੀ ਸੁਰੱਖਿਆ ਲਈ ਚੈਕਿੰਗ ਅਭਿਆਨ ਲਗਾਤਾਰ ਜਾਰੀ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਗੋਪਾਸ਼ਟਮੀ ਤਿਉਹਾਰ ਸੰਬੰਧੀ ਸਮਾਗਮ ਦੇ ਸੱਦਾ ਪੱਤਰ ਜਾਰੀ ਅਗਲੀ ਖ਼ਬਰ ਮਾਧੋਪੁਰ ਯੂ.ਬੀ.ਡੀ.ਸੀ. ਨਹਿਰ ’ਤੇ ਬਣਿਆ ਪੁਲ ਬੀਤੀ ਰਾਤ ਹੇਠਾਂ ਧੱਸਿਆ
Ad Position 24