‘ ਪੱਤਰਕਾਰ ਤੇ ਰਾਸ਼ਟਰੀ ਸੁਰੱਖਿਆ, ਸਨਮਾਨ ਤੇ ਸੰਵਾਦ’ ਸੈਸ਼ਨ ਕਰਵਾਇਆ
ਪਠਾਨਕੋਟ, 6 ਨਵੰਬਰ (ਵਿਨੋਦ) - ਫੋਰਮ ਫਾਰ ਅਵੇਅਰਨੈਸ ਆਫ ਨੈਸ਼ਨਲ ਸਕਿਉਰਿਟੀ ਪਠਾਨਕੋਟ ਚੈਪਟਰ ਨੇ ਪਠਾਨਕੋਟ ਵਿਖੇ ‘ਪੱਤਰਕਾਰ ਤੇ ਰਾਸ਼ਟਰੀ ਸੁਰੱਖਿਆ, ਸਨਮਾਨ ਤੇ ਸੰਵਾਦ’ ਵਿਸ਼ੇ ’ਤੇ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਜਿਸ ਵਿਚ ਪ੍ਰਮੁੱਖ ਮੀਡੀਆ ਕਰਮੀ, ਵੱਖ-ਵੱਖ ਪ੍ਰਮੁੱਖ ਅਖਬਾਰਾਂ ਤੇ ਨਿਊਜ਼ ਸੰਗਠਨਾਂ ਦੇ ਪੱਤਰਕਾਰ ਤੇ ਫੈਂਸ ਪਠਾਨਕੋਟ ਚੈਪਟਰ ਦੇ ਸਰਗਰਮ ਮੈਂਬਰ ਸ਼ਾਮਿਲ ਹੋਏ। ਇਹ ਸੈਸ਼ਨ ਰਾਸ਼ਟਰੀ ਸੁਰੱਖਿਆ ਦੇ ਆਲੇ-ਦੁਆਲੇ ਜਨਤਕ ਚਰਚਾ ਨੂੰ ਆਕਾਰ ਦੇਣ ਵਿਚ ਪ੍ਰੈਸ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਨ ਅਤੇ ਨਾਗਰਿਕ ਸੁਰੱਖਿਆ ਮੰਚਾਂ ਤੇ ਮੀਡੀਆ ਵਿਚਕਾਰ ਇਕ ਸਹਿਯੋਗੀ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਸੀ ।
ਪਠਾਨਕੋਟ, 6 ਨਵੰਬਰ (ਵਿਨੋਦ) - ਫੋਰਮ ਫਾਰ ਅਵੇਅਰਨੈਸ ਆਫ ਨੈਸ਼ਨਲ ਸਕਿਉਰਿਟੀ ਪਠਾਨਕੋਟ ਚੈਪਟਰ ਨੇ ਪਠਾਨਕੋਟ ਵਿਖੇ ‘ਪੱਤਰਕਾਰ ਤੇ ਰਾਸ਼ਟਰੀ ਸੁਰੱਖਿਆ, ਸਨਮਾਨ ਤੇ ਸੰਵਾਦ’ ਵਿਸ਼ੇ ’ਤੇ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਜਿਸ ਵਿਚ ਪ੍ਰਮੁੱਖ ਮੀਡੀਆ ਕਰਮੀ, ਵੱਖ-ਵੱਖ ਪ੍ਰਮੁੱਖ ਅਖਬਾਰਾਂ ਤੇ ਨਿਊਜ਼ ਸੰਗਠਨਾਂ ਦੇ ਪੱਤਰਕਾਰ ਤੇ ਫੈਂਸ ਪਠਾਨਕੋਟ ਚੈਪਟਰ ਦੇ ਸਰਗਰਮ ਮੈਂਬਰ ਸ਼ਾਮਿਲ ਹੋਏ। ਇਹ ਸੈਸ਼ਨ ਰਾਸ਼ਟਰੀ ਸੁਰੱਖਿਆ ਦੇ ਆਲੇ-ਦੁਆਲੇ ਜਨਤਕ ਚਰਚਾ ਨੂੰ ਆਕਾਰ ਦੇਣ ਵਿਚ ਪ੍ਰੈਸ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਨ ਅਤੇ ਨਾਗਰਿਕ ਸੁਰੱਖਿਆ ਮੰਚਾਂ ਤੇ ਮੀਡੀਆ ਵਿਚਕਾਰ ਇਕ ਸਹਿਯੋਗੀ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਸੀ । ਇਸ ਇਕੱਠ ਲਈ ਅਧਿਕਾਰਤ ਸੱਦਾ ਫੈਂਸ ਪਠਾਨਕੋਟ ਚੈਪਟਰ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਕਮਾਂਡੈਂਟ, ਸਮਰਾਟ ਖੋਸਲਾ ਵਲੋਂ ਦਿੱਤਾ ਗਿਆ ਸੀ ਤੇ ਬਲਰਾਮ ਜਨਰਲ ਸਕੱਤਰ, ਅਮਿਤ, ਕਾਰਜਕਾਰੀ ਮੈਂਬਰ ਤੇ ਐਡਵੋਕੇਟ ਸ਼ਸ਼ੀ ਮਹਾਜਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਸੰਵਾਦ ਪੱਤਰਕਾਰਤਾ ਤੇ ਰਾਸ਼ਟਰੀ ਰੱਖਿਆ ਦੇ ਮਹੱਤਵਪੂਰਨ ਵਿਸ਼ੇ ’ਤੇ ਕੇਂਦਰਿਤ ਸੀ। ਫੈਂਸ ਪਠਾਨਕੋਟ ਚੈਪਟਰ ਦੇ ਪ੍ਰਮੁੱਖ ਮੈਂਬਰਾਂ ਨੇ ਪੱਤਰਕਾਰੀ ਜਗਤ ਦੇ ਲੋਕਾਂ ਨਾਲ ਗੱਲਬਾਤ ਕੀਤੀ, ਮਹੱਤਵਪੂਰਨ ਸੁਰੱਖਿਆ ਮਾਮਲਿਆਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਪੂਰੇ ਖੇਤਰ ਵਿਚ ਨਾਗਰਿਕ ਜਾਗਰੂਕਤਾ ਮੁਹਿੰਮਾਂ ਵਿਚ ਲਗਾਤਾਰ ਸਹਿਯੋਗ ਦੇ ਰਾਹ ਤਲਾਸ਼ੇ। ਪ੍ਰੋਗਰਾਮ ਦਾ ਇਕ ਮੁੱਖ ਆਕਰਸ਼ਣ ਮੀਡੀਆ ਕਰਮੀਆਂ ਨੂੰ ‘ਸਹੁੰ ਪੱਤਰ’ ਦਿਵਾਉਣਾ ਰਿਹਾ।