04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਅਲਾਈਡ ਹੈਲਥ ਕੇਅਰ ਕੋਰਸਾਂ ’ਚ ਦਾਖ਼ਲੇ ਦੀ ਆਖਰੀ ਮਿਤੀ 15 ਤੱਕ ਵਧੀ

ਗੁਰਦਾਸਪੁਰ, 3 ਨਵੰਬਰ (ਪੰਕਜ ਸ਼ਰਮਾ)- ਫੈਡਰੇਸ਼ਨ ਆਫ਼ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ ਨੇ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ ਦਾ ਧੰਨਵਾਦ ਕੀਤਾ ਹੈ, ਜਿਸ ਵਲੋਂ ਦੇਸ਼ ਭਰ ਵਿਚ ਅਲਾਈਡ ਹੈਲਥਕੇਅਰ ਕੋਰਸਾਂ ਵਿਚ ਦਾਖ਼ਲੇ ਦੀ ਆਖਰੀ ਮਿਤੀ 31 ਅਕਤੂਬਰ ਤੋਂ ਵਧਾ ਕੇ 15 ਨਵੰਬਰ 2026 ਕਰ ਦਿੱਤੀ ਗਈ ਹੈ ª ਇਸ ਫੈਸਲੇ ਦਾ ਸਵਾਗਤ ਕਰਦਿਆਂ ਡਾ: ਅੰਸ਼ੂ ਕਟਾਰੀਆ, ਪ੍ਰਧਾਨ ਫੈਡਰੇਸ਼ਨ ਆਫ਼ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼, ਪ੍ਰਧਾਨ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਅਤੇ ਚੇਅਰਮੈਨ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ੍ਹ ਅਤੇ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼ ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਪਹਿਲਾਂ ਨਿਰਧਾਰਿਤ 31 ਅਕਤੂਬਰ ਦੀ ਆਖਰੀ ਮਿਤੀ ਤੱਕ ਬਹੁਤ ਸਾਰੇ ਵਿਦਿਆਰਥੀ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਗਏ ਸਨ। ਹੁਣ ਮਿਤੀ ਵਧਣ ਨਾਲ ਉਨ੍ਹਾਂ ਨੂੰ ਆਪਣਾ ਅਕਾਦਮਿਕ ਸਾਲ ਬਚਾਉਣ ਦਾ ਇਕ ਹੋਰ ਮੌਕਾ ਮਿਲਿਆ ਹੈ।

Ad Position 21
No active advertisement
ਡਾ. ਅੰਸ਼ੂ ਕਟਾਰੀਆ ਤੇ ਡਾ. ਮੋਹਿਤ ਮਹਾਜਨ। 04-11-2026
ਗੁਰਦਾਸਪੁਰ, 3 ਨਵੰਬਰ (ਪੰਕਜ ਸ਼ਰਮਾ)- ਫੈਡਰੇਸ਼ਨ ਆਫ਼ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ ਨੇ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ ਦਾ ਧੰਨਵਾਦ ਕੀਤਾ ਹੈ, ਜਿਸ ਵਲੋਂ ਦੇਸ਼ ਭਰ ਵਿਚ ਅਲਾਈਡ ਹੈਲਥਕੇਅਰ ਕੋਰਸਾਂ ਵਿਚ ਦਾਖ਼ਲੇ ਦੀ ਆਖਰੀ ਮਿਤੀ 31 ਅਕਤੂਬਰ ਤੋਂ ਵਧਾ ਕੇ 15 ਨਵੰਬਰ 2026 ਕਰ ਦਿੱਤੀ ਗਈ ਹੈ ª ਇਸ ਫੈਸਲੇ ਦਾ ਸਵਾਗਤ ਕਰਦਿਆਂ ਡਾ: ਅੰਸ਼ੂ ਕਟਾਰੀਆ, ਪ੍ਰਧਾਨ ਫੈਡਰੇਸ਼ਨ ਆਫ਼ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼, ਪ੍ਰਧਾਨ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਅਤੇ ਚੇਅਰਮੈਨ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ੍ਹ ਅਤੇ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼ ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਪਹਿਲਾਂ ਨਿਰਧਾਰਿਤ 31 ਅਕਤੂਬਰ ਦੀ ਆਖਰੀ ਮਿਤੀ ਤੱਕ ਬਹੁਤ ਸਾਰੇ ਵਿਦਿਆਰਥੀ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਗਏ ਸਨ। ਹੁਣ ਮਿਤੀ ਵਧਣ ਨਾਲ ਉਨ੍ਹਾਂ ਨੂੰ ਆਪਣਾ ਅਕਾਦਮਿਕ ਸਾਲ ਬਚਾਉਣ ਦਾ ਇਕ ਹੋਰ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਬੀ.ਐਸ.ਸੀ.ਆਰ.ਆਈ.ਟੀ., ਏ.ਟੀ.ਓ.ਟੀ., ਐਮ.ਐਲ.ਐਸ. ਅਤੇ ਐਮ.ਐਸ.ਸੀ, ਏ.ਟੀ.ਓ.ਟੀ ਤੇ ਆਰ.ਆਈ.ਟੀ. ਵਰਗੇ ਕੋਰਸਾਂ ਵਿਚ ਦਾਖ਼ਲਾ ਲੈਣਾ ਚਾਹੁੰਦੇ ਹਨ, ਉਹ ਹੁਣ 15 ਨਵੰਬਰ 2026 ਤੱਕ ਦਾਖ਼ਲਾ ਲੈ ਕੇ ਸਿਹਤ ਸੰਭਾਲ ਦੇ ਖੇਤਰ ਵਿਚ ਆਪਣਾ ਭਵਿੱਖ ਬਣਾ ਸਕਦੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਇੰਡੀਅਨ ਨਰਸਿੰਗ ਕੌਂਸਲ ਵਲੋਂ ਵੀ ਦਾਖ਼ਲਿਆਂ ਦੀ ਆਖਰੀ ਮਿਤੀ 15 ਨਵੰਬਰ ਤੱਕ ਵਧਾਈ ਗਈ ਹੈ । ਅੰਤ ਵਿਚ ਫੈਡਰੇਸ਼ਨ ਆਫ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ ਨੇ ਵਿਦਿਆਰਥੀਆਂ ਦੇ ਹਿੱਤ ਵਿਚ ਲਏ ਇਸ ਫੈਸਲੇ ਲਈ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਦੇ ਖੇਤਰ ਵਿਚ ਆਪਣੀ ਪੜ੍ਹਾਈ ਜਾਰੀ ਰੱਖਣ ਤੇ ਕਰੀਅਰ ਬਣਾਉਣ ਦਾ ਮੌਕਾ ਮਿਲੇਗਾ ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਹੈੱਡ: ਮਾਸਟਰ ਨਿਰਮਲ ਸਿੰਘ ਸਹਾਰੀ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਆਸ਼ਰਮ ਸ਼ਹਿਜ਼ਾਦਾ ਵਿਖੇ ਮਹੀਨਾਵਾਰ ਭੰਡਾਰਾ ਕਰਵਾਇਆ
Ad Position 24