04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜ਼ਿਲਾ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਹੋਏ ਸੇਵਾ ਮੁਕਤ

ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)- ਲੰਬੀ ਸੇਵਾ ਤੋਂ ਬਾਅਦ ਸਿਹਤ ਵਿਭਾਗ ਵਿਚ ਕੰਮ ਕਰਦੇ ਜਿਲਾ ਮਾਸ ਮੀਡੀਆ ਅਧਿਕਾਰੀ ਪਰਮਿੰਦਰ ਸਿੰਘ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਸਿਹਤ ਵਿਭਾਗ ਵਲੋਂ ਉਨਾਂ ਨੂੰ ਵਿਧਾਇਗੀ ਪਾਰਟੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 04-11-2026
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)- ਲੰਬੀ ਸੇਵਾ ਤੋਂ ਬਾਅਦ ਸਿਹਤ ਵਿਭਾਗ ਵਿਚ ਕੰਮ ਕਰਦੇ ਜਿਲਾ ਮਾਸ ਮੀਡੀਆ ਅਧਿਕਾਰੀ ਪਰਮਿੰਦਰ ਸਿੰਘ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਸਿਹਤ ਵਿਭਾਗ ਵਲੋਂ ਉਨਾਂ ਨੂੰ ਵਿਧਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਪ੍ਰਭਾਕਰ ਨੇ ਕਿਹਾ ਕਿ ਪਰਮਿੰਦਰ ਸਿੰਘ ਨੇ ਕਰੀਬ ਸਾਢੇ 38 ਸਾਲ ਦੀ ਆਪਣੀ ਸੇਵਾ ਤਨਦੇਹੀ ਨਾਲ ਨਿਭਾਈ। ਬੁਲਾਰਿਆਂ ਨੇ ਪਰਮਿੰਦਰ ਸਿੰਘ ਵਲੋਂ ਆਪਣੀ ਸੇਵਾ ਦੌਰਾਨ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਸੇਵਾ ਕਾਲ ਦੌਰਾਨ ਕੰਮ ਪ੍ਰਤੀ ਜੋ ਲਗਨ ਤੇ ਇਮਾਨਦਾਰੀ ਦਿਖਾਈ ਹੈ, ਉਹ ਨਵੇਂ ਆਉਣ ਵਾਲੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਹੈ। ਸੇਵਾ ਮੁਕਤ ਹੋਏ ਪਰਮਿੰਦਰ ਸਿੰਘ ਨੇ ਸਮੂਹ ਸਹਿਕਰਮੀਆਂ ਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਸਮਾਜ ਅਤੇ ਸੰਸਥਾ ਦੀ ਭਲਾਈ ਲਈ ਸਹਿਯੋਗ ਦਿੰਦੇ ਰਹਿਣਗੇ। ਅੰਤ ਵਿਚ ਸਮੂਹ ਸਟਾਫ਼ ਵਲੋਂ ਪਰਮਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੇ ਸਿਹਤਮੰਦ ਤੇ ਸੁੱਖੀ ਜੀਵਨ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋ ਨਸ਼ਾ ਛੁਡਾੳ ਕੇਂਦਰਾਂ ’ਚ ਪੀੜਤਾਂ ਨੂੰ ਸਕਿਲ ਪ੍ਰੋਗਰਾਮ ਦੀ ਜਾਣਕਾਰੀ ਅਗਲੀ ਖ਼ਬਰ ਭਾਜਪਾ ਵਲੋਂ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਪੈਦਲ ਯਾਤਰਾ ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਕੀਤੀ ਸ਼ਮੂਲੀਅਤ
Ad Position 24