ਆਰ.ਆਰ. ਬਾਵਾ ਕਾਲਜ ਵਿਖੇ ‘ਉੱਦਮਸ਼ੀਲਤਾ ਦੀ ਮਾਨਸਿਕਤਾ’ ਸੰਬੰਧੀ ਪ੍ਰੋਗਰਾਮ ਕਰਵਾਇਆ
ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਆਰ. ਆਰ.
ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾ. ਹਰਦੀਪ ਕੌਰ (ਨੋਡਲ ਅਫ਼ਸਰ) ਦੇ ਸਹਿਯੋਗ ਨਾਲ ਕਾਲਜ ਵਿਖੇ ‘ਉੱਦਮਸ਼ੀਲਤਾ ਦੀ ਮਾਨਸਿਕਤਾ’ ਵਿਸ਼ੇ *ਤੇ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸਵੈ-ਰੁਜ਼ਗਾਰ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਰਵਾਇਤੀ ਕਿੱਤਾਮੁਖੀ ਰਾਹਾਂ ਤੋਂ ਇਲਾਵਾ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕਰਨਾ ਸੀ। ਇਹ ਪ੍ਰੋਗਰਾਮ ਪਹਿਲੇ ਸਾਲ ਦੀਆਂ ਅੰਡਰ-ਗਰੈਜੂਏਟ ਵਿਦਿਆਰਥਣਾਂ ਲਈ ਕਰਵਾਇਆ ਗਿਆ, ਜਿਨ੍ਹਾਂ ਨੂੰ 2 ਗਰੁੱਪਾਂ ਵਿਚ ਵੰਡਿਆ ਗਿਆ ਸੀ। ਇਸ ਮੌਕੇ ਡਾ. ਹਰਦੀਪ ਕੌਰ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਉੱਦਮਸ਼ੀਲਤਾ ਲਈ ਹੁਨਰ ਵਿਕਾਸ ਦਾ ਇਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਸ ਦੀ ਲਾਗੂ ਪ੍ਰਕਿਰਿਆ ਬਾਰੇ ਜਾਣਕਾਰੀ ਇਸ ਮੌਕੇ ਮੈਡਮ ਰਣਜੀਤ ਕੌਰ ਅਤੇ ਸ਼ੁਚੀ ਸਿੱਬਲ ਨੇ ਵਿਦਿਆਰਥਣਾਂ ਨੂੰ ਈ.ਐੱਮ.ਪੀ. ਪ੍ਰੋਜੈਕਟ ਫਾਈਲਾਂ ਤਿਆਰ ਕਰਨ ਅਤੇ ਅਪਲੋਡ ਕਰਨ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਬੀ.ਕਾਮ. ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਇਰਮ ਸ਼ਰਮਾ, ਮਾਨਸੀ, ਸਨੇਹਾ, ਸ਼ਿਵਾਨੀ, ਪਵਨੀ ਅਤੇ ਵੀਰਿਆ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ , ਡਾ. ਮੀਨਾਕਸ਼ੀ ਦੁੱਗਲ ਨੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ।