04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੈਨਸ਼ਨਰਾਂ ਦੀਆਂ ਮੰਗਾਂ ਦੀਵਾਲੀ ਤੋਂ ਪਹਿਲਾਂ ਲਾਗੂ ਕੀਤੀਆਂ ਜਾਣ- ਸੁਰਿੰਦਰ ਪੱਪੂ

ਗੁਰਦਾਸਪੁਰ, 3 ਨਵੰਬਰ (ਅਸ਼ੋਕ ਸ਼ਰਮਾ)- ਪਾਵਰ ਕਾਮ ਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਪੈਨਸ਼ਨਰਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਜਿਸ ਕਰਕੇ ਪੈਨਸ਼ਨਰਾਂ ਅੰਦਰ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ੍ਰੀ ਪੱਪੂ ਨੇ ਕਿਹਾ ਕਿ ਪੰਜਾਬ ਦੇ 35000 ਪੈਨਸ਼ਨਰ ਪੰਜਾਬ ਸਰਕਾਰ ਕੋਲੋਂ ਆਪਣੇ ਬਕਾਏ ਉਡੀਕਦੇ ਉਡੀਕਦੇ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਹਨ।

Ad Position 21
No active advertisement
ਸੁਰਿੰਦਰ ਪੱਪੂ । 04-11-2026
ਗੁਰਦਾਸਪੁਰ, 3 ਨਵੰਬਰ (ਅਸ਼ੋਕ ਸ਼ਰਮਾ)- ਪਾਵਰ ਕਾਮ ਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਪੈਨਸ਼ਨਰਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਜਿਸ ਕਰਕੇ ਪੈਨਸ਼ਨਰਾਂ ਅੰਦਰ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ੍ਰੀ ਪੱਪੂ ਨੇ ਕਿਹਾ ਕਿ ਪੰਜਾਬ ਦੇ 35000 ਪੈਨਸ਼ਨਰ ਪੰਜਾਬ ਸਰਕਾਰ ਕੋਲੋਂ ਆਪਣੇ ਬਕਾਏ ਉਡੀਕਦੇ ਉਡੀਕਦੇ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਹਨ। ਪਰ ਪੰਜਾਬ ਸਰਕਾਰ ਉਨ੍ਹਾਂ ਦੇ ਛੇਵੇਂ ਪੇਅ ਕਮਿਸ਼ਨ ਤਹਿਤ ਵਧੀ ਹੋਈ ਪੈਨਸ਼ਨ ਦੇ ਬਕਾਏ ਯਕਮੁਸ਼ਤ ਨਹੀਂ ਦੇ ਰਹੀ । ਪੱਪੂ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਮੰਗ ਕੀਤੀ ਕਿ ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ, ਉਨ੍ਹਾਂ ਦਾ ਬਣਦਾ ਕੁੱਲ ਕੇਂਦਰ ਮੁਤਾਬਿਕ 13 ਪ੍ਰਤੀਸ਼ਤ ਰਹਿੰਦਾ ਡੀ.ਏ. ਉਸ ਦਾ ਬਕਾਇਆ ਪਹਿਲਾਂ ਜਾਰੀ ਕੀਤੇ 8 ਪ੍ਰਤੀਸ਼ਤ ਡੀ.ਏ. ਦਾ ਬਕਾਇਆ ਪੁਰਾਣੀ ਪੈਨਸ਼ਨ ਬਹਾਲ ਕਰਨਾ, 37 ਤਰ੍ਹਾਂ ਦੇ ਬੰਦ ਕੀਤੇ ਭੱਤੇ ਬਹਾਲ ਕਰਨਾ, 17/7/20 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਛੇਵੇਂ ਪੇਅ ਕਮਿਸ਼ਨ ਮੁਤਾਬਿਕ ਤਨਖਾਹ ਜਾਰੀ ਕਰਨਾ ਜੇਕਰ ਇਹ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਤਾਂ ਪੈਨਸ਼ਨਰ ਸਾਂਝਾ ਮੁਲਾਜ਼ਮ ਫਰੰਟ ਵਲੋਂ ਦਿੱਤੇ ਸੰਘਰਸ਼ ਵਿਚ ਪੈਨਸ਼ਨਰ ਵੱਧ ਚੜ ਕੇ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਆਰ.ਆਰ. ਬਾਵਾ ਕਾਲਜ ਵਿਖੇ ‘ਉੱਦਮਸ਼ੀਲਤਾ ਦੀ ਮਾਨਸਿਕਤਾ’ ਸੰਬੰਧੀ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਕੂਟਰੀ ਤੇ ਕਾਰ ਦੀ ਟੱਕਰ ’ਚ 1 ਨੌਜਵਾਨ ਦੀ ਮੌਤ
Ad Position 24