02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿੰਡ ਖੁੰਡਾ ਸ਼ਰੀਫ਼ ਵਿਖੇ ਦਰਗਾਹ ਹਜ਼ਰਤ ਸਖੀ ਸਰਵਰ ਦਾ ਸਾਲਾਨਾ ਉਰਸ ਮਨਾਇਆ

ਧਾਰੀਵਾਲ, 1 ਨਵੰਬਰ (ਲਖਬੀਰ ਸਿੰਘ ਖੁੰਡਾ)- ਪਿੰਡ ਖੁੰਡਾ ਸ਼ਰੀਫ਼ ਵਿਖੇ ਸਥਿਤ ਡੇਰਾ ਸਰਵਰ ਧਾਮ ਵਿਖੇ ਹਜ਼ਰਤ ਦਾਤਾ ਕਰਤਾਰ ਸ਼ਾਹ ਮੁਸਤ੍ਰਾਪੁਰ ਵਾਲਿਆਂ ਦੀ ਰਹਿਮਤ ਸਦਕਾ ਦਰਗਾਹ ਹਜ਼ਰਤ ਪਾਕ ਲੱਖ ਦਾਤਾ ਸਖੀ ਸਰਵਰ ਸੁਲਤਾਨ ਦਾ ਸਾਲਾਨਾ ਉਰਸ ਮੁਬਾਰਕ ਤੇ ਜੋੜ ਮੇਲਾ ਬਾਬਾ ਤਰਸੇਮ ਸ਼ਾਹ ਕਾਦਰੀ ਅਤੇ ਬੀਬੀ ਨਿਰਮਲਜੀਤ ਕਾਦਰੀ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ ਗਿਆ। ਉਪਰੰਤ ਕਾਦਰੀ ਬਾਬਾ ਤਰਸੇਮ ਸ਼ਾਹ ਵੱਲੋਂ ਸਵਾਗਤੀ ਕਮੇਟੀ ਦੇ ਮੈਂਬਰ ਜਥੇਦਾਰ ਚੈਂਚਲ ਸਿੰਘ, ਭੁਪਿੰਦਰ ਸਿੰਘ ਰਿੰਕਾ, ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ ਤੇ ਪਿੰਡ ਖੁੰਡਾ ਦੀ ਸਮੂਹ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 02-11-2026
ਧਾਰੀਵਾਲ, 1 ਨਵੰਬਰ (ਲਖਬੀਰ ਸਿੰਘ ਖੁੰਡਾ)- ਪਿੰਡ ਖੁੰਡਾ ਸ਼ਰੀਫ਼ ਵਿਖੇ ਸਥਿਤ ਡੇਰਾ ਸਰਵਰ ਧਾਮ ਵਿਖੇ ਹਜ਼ਰਤ ਦਾਤਾ ਕਰਤਾਰ ਸ਼ਾਹ ਮੁਸਤ੍ਰਾਪੁਰ ਵਾਲਿਆਂ ਦੀ ਰਹਿਮਤ ਸਦਕਾ ਦਰਗਾਹ ਹਜ਼ਰਤ ਪਾਕ ਲੱਖ ਦਾਤਾ ਸਖੀ ਸਰਵਰ ਸੁਲਤਾਨ ਦਾ ਸਾਲਾਨਾ ਉਰਸ ਮੁਬਾਰਕ ਤੇ ਜੋੜ ਮੇਲਾ ਬਾਬਾ ਤਰਸੇਮ ਸ਼ਾਹ ਕਾਦਰੀ ਅਤੇ ਬੀਬੀ ਨਿਰਮਲਜੀਤ ਕਾਦਰੀ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ ਗਿਆ। ਉਪਰੰਤ ਕਾਦਰੀ ਬਾਬਾ ਤਰਸੇਮ ਸ਼ਾਹ ਵੱਲੋਂ ਸਵਾਗਤੀ ਕਮੇਟੀ ਦੇ ਮੈਂਬਰ ਜਥੇਦਾਰ ਚੈਂਚਲ ਸਿੰਘ, ਭੁਪਿੰਦਰ ਸਿੰਘ ਰਿੰਕਾ, ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ ਤੇ ਪਿੰਡ ਖੁੰਡਾ ਦੀ ਸਮੂਹ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਲਾਕਾਰ ਬੰਟੀ ਭੰਡਾਲ ( ਵਾਇਸ ਆਫ਼ ਪੰਜਾਬ), ਰਮੇਸ਼ ਸੁਨਖਾ, ਵਿੱਕੀ ਛੋਟਾ ਜੁਗਨੀ ਸਮੇਤ ਹੋਰ ਕਲਾਕਾਰਾਂ ਤੇ ਜਥਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਪਰੰਤ ਹਜ਼ਰਤ ਦਾਤਾ ਕਰਤਾਰ ਸ਼ਾਹ ਦਾ ਰੂਹਾਨੀ ਸਤਿਸੰਗ ਕਰਵਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰਾਜੂ ਮੌਜੀ ਲੇਹਲ ਨੇ ਬਾਖੂਬੀ ਨਿਭਾਈ। ਇਸ ਮੌਕੇ ਜਥੇਦਾਰ ਚੈਂਚਲ ਸਿੰਘ, ਭੁਪਿੰਦਰ ਸਿੰਘ ਰਿੰਕਾ ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ, ਪੰਚ ਸਤਨਾਮ ਸਿੰਘ ਬਿੱਟੂ, ਪੰਚ ਬਲਵਿੰਦਰ ਸਿੰਘ, ਕਮਲਜੀਤ, ਗੁਰਮੀਤ ਸਿੰਘ ਸਰਪੰਚ ਅਹਿਮਦਾਬਾਦ, ਪੰਚ ਦਵਿੰਦਰ ਸਿੰਘ, ਪੰਚ ਕਸ਼ਮੀਰ ਸਿੰਘ, ਅਕਾਸ਼ਦੀਪ ਸਿੰਘ, ਅੰਮ੍ਰਿਤ ਖੁੰਡਾ, ਮੁੱਖ ਸੇਵਾਦਾਰ ਬਾਬਾ ਲੱਕੀ ਸ਼ਾਹ, ਵੀਰ ਸਿੰਘ, ਪ੍ਰੇਮ ਸਿੰਘ, ਡਾਕਟਰ ਜਸਪਾਲ ਸਿੰਘ , ਬਾਬਾ ਗੁਰਕੀਰਤ ਸ਼ਾਹ, ਬਾਬਾ ਮਨਜੀਤ ਸ਼ਾਹ ਤੇ ਵਿੱਕੀ ਰੰਧਾਵਾ (ਦੁਬਈ ਵਾਲੇ) ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਸ਼ਾ ਵਿਭਾਗ ਦੇ ਮੁਕਾਬਲਿਆਂ ’ਚ ਲਿਟਲ ਫਲਾਵਰ ਸਕੂਲ ਧਾਰੀਵਾਲ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੰਗਰੂਰ ਰੈਲੀ ਵਿਚ ਤ੍ਰਿਪਤ ਬਾਜਵਾ ਦੀ ਅਗਵਾਈ ਹੇਠ ਵਿਸ਼ਾਲ ਕਾਫਲਾ ਰਵਾਨਾ ਹੋਵੇਗਾ: ਸੁਖਦੇਵ ਸਿੰਘ ਬਿਆਲ
Ad Position 24