01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਝੰਡਾ ਪੂਜਨ

ਪਠਾਨਕੋਟ, 1 ਨਵੰਬਰ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਦੇ ਸਬੰਧ ਵਿੱਚ ਐਤਵਾਰ ਨੂੰ ਸਮਿਤੀ ਦੇ ਪ੍ਰਧਾਨ ਕੁਲਦੀਪ ਮਨਹਾਸ ਦੀ ਪ੍ਰਧਾਨਗੀ ਹੇਠ ਝੰਡਾ ਪੂਜਨ ਦੀ ਰਸਮ ਸ਼ਰਧਾ ਅਤੇ ਉਤਸ਼ਾਹ ਨਾਲ ਨਿਭਾਈ ਗਈ। ਇਸ ਮੌਕੇ ਸਿਧਾਰਥ ਗੁਪਤਾ ਅਤੇ ਓਮ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

Ad Position 21
No active advertisement
ਅਜੀਤ ਡੈਸਕ 02-11-2026
ਪਠਾਨਕੋਟ, 1 ਨਵੰਬਰ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਦੇ ਸਬੰਧ ਵਿੱਚ ਐਤਵਾਰ ਨੂੰ ਸਮਿਤੀ ਦੇ ਪ੍ਰਧਾਨ ਕੁਲਦੀਪ ਮਨਹਾਸ ਦੀ ਪ੍ਰਧਾਨਗੀ ਹੇਠ ਝੰਡਾ ਪੂਜਨ ਦੀ ਰਸਮ ਸ਼ਰਧਾ ਅਤੇ ਉਤਸ਼ਾਹ ਨਾਲ ਨਿਭਾਈ ਗਈ। ਇਸ ਮੌਕੇ ਸਿਧਾਰਥ ਗੁਪਤਾ ਅਤੇ ਓਮ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਪ੍ਰਧਾਨ ਕੁਲਦੀਪ ਮਨਹਾਸ ਨੇ ਦੱਸਿਆ ਕਿ ਸਮਿਤੀ ਵੱਲੋਂ 12 ਨਵੰਬਰ ਨੂੰ ਵਿਸ਼ਾਲ ਭੰਡਾਰੇ ਅਤੇ 14 ਨਵੰਬਰ ਨੂੰ ਮਹਾਂਮਾਈ ਦੀ ਚੌਕੀ ਲਗਾਈ ਜਾਵੇਗੀ। ਚੌਕੀ ਦੌਰਾਨ ਪ੍ਰਸਿੱਧ ਭਜਨ ਗਾਇਕ ਰਾਜ ਚੰਚਲ ਆਪਣੀ ਮਨਮੋਹਕ ਭਜਨ ਗਾਇਕੀ ਰਾਹੀਂ ਮਹਾਮਾਈ ਦਾ ਗੁਣਗਾਨ ਕਰਨਗੇ । ਇਸ ਮੌਕੇ ਸਮਿਤੀ ਦੇ ਪ੍ਰਧਾਨ ਕੁਲਦੀਪ ਮਨਹਾਸ, ਸਰਪ੍ਰਸਤ ਸੁਦੀਪ ਗਰਗ, ਸਿਧਾਰਥ ਗੁਪਤਾ, ਨਿਤਿਨ ਮਹਾਜਨ ਲਾੜੀ, ਐਸ.ਡੀ. ਭੱਲਾ, ਰੋਹਿਤ ਮਹਾਜਨ, ਕੁਲਦੀਪ ਸਿੰਘ, ਮਨਜੀਤ ਸਿੰਘ ਮੁਲਤਾਨੀ, ਸੁਖਜਿੰਦਰ ਸਿੰਘ ਮੋਂਟੀ, ਅਸੀਮ ਕੁਮਾਰ, ਭੁਵਨੇਸ਼ ਕੁਮਾਰ, ਗਗਨ ਮਹਾਜਨ, ਪ੍ਰੈੱਸ ਸਕੱਤਰ ਗੁਰਦੇਵ ਸਿੰਘ, ਬਲਜੀਤ ਸਿੰਘ, ਰਵੀ ਗਾਂਧੀ, ਪ੍ਰਿੰਸੀਪਲ ਰਾਜੇਸ਼ ਮੰਗਲ, ਮਨੋਜ ਗੁਪਤਾ, ਐਸ.ਡੀ.ਓ. ਦੇਵੀ ਸ਼ਰਨ, ਅਮਨ ਸਲਾਡੀਆ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਤੀ ਵਲੋਂ ਪਤਨੀ ਦਾ ਕਤਲ ਅਗਲੀ ਖ਼ਬਰ ਕਪਿਲ ਮਲਹੋਤਰਾ ਨੇ ਦਿੱਲੀ ਵਿਖੇ ਪੰਜਾਬ ਕਾਂਗਰਸ ਇੰਚਾਰਜ ਨਾਲ ਕੀਤੀ ਮੁਲਾਕਾਤ
Ad Position 24