ਆਰੀਆ ਮਹਿਲਾ ਮਹਾਂਵਿਦਿਆਲਿਆ ਵਿਖੇ ਕਰਵਾਇਆ ਹਵਨਯੱਗ
ਪਠਾਨਕੋਟ, 1 ਨਵੰਬਰ (ਸੰਧੂ)- ਆਰੀਆ ਮਹਿਲਾ ਮਹਾਵਿਦਿਆਲਿਆ, ਪਠਾਨਕੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਰੁਪਿੰਦਰਜੀਤ ਗਿੱਲ ਦੀ ਅਗਵਾਈ ਹੇਠ ਆਗਾਮੀ ਪ੍ਰੀਖਿਆਵਾਂ ਵਿੱਚ ਵਿਦਿਆਰਥਣਾਂ ਦੀ ਸਫ਼ਲਤਾ ਤੇ ਮਹਾਵਿਦਿਆਲਿਆ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਕਾਮਨਾ ਲਈ ਹਵਨ-ਯੱਗ ਕਰਵਾਇਆ ਗਿਆ।
ਪਠਾਨਕੋਟ, 1 ਨਵੰਬਰ (ਸੰਧੂ)- ਆਰੀਆ ਮਹਿਲਾ ਮਹਾਵਿਦਿਆਲਿਆ, ਪਠਾਨਕੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਰੁਪਿੰਦਰਜੀਤ ਗਿੱਲ ਦੀ ਅਗਵਾਈ ਹੇਠ ਆਗਾਮੀ ਪ੍ਰੀਖਿਆਵਾਂ ਵਿੱਚ ਵਿਦਿਆਰਥਣਾਂ ਦੀ ਸਫ਼ਲਤਾ ਤੇ ਮਹਾਵਿਦਿਆਲਿਆ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਕਾਮਨਾ ਲਈ ਹਵਨ-ਯੱਗ ਕਰਵਾਇਆ ਗਿਆ। ਹਵਨ ਦੌਰਾਨ ਪੰਡਿਤ ਵਿਨੋਦ ਸ਼ਾਸਤਰੀ ਵੱਲੋਂ ਵੈਦਿਕ ਮੰਤਰਾਂ ਦਾ ਉਚਾਰਨ ਕੀਤਾ ਗਿਆ। ਉਨ੍ਹਾਂ ਵੱਲੋਂ ਉਚਾਰੇ ਗਏ ਮੰਤਰਾਂ ਦਾ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਵੀ ਉਚਾਰਨ ਕੀਤਾ। ਇਸ ਦੌਰਾਨ ਪਰਮਾਤਮਾ ਅੱਗੇ ਮਹਾਵਿਦਿਆਲਿਆ ਦੀ ਚੜ੍ਹਦੀ ਕਲਾ, ਤਰੱਕੀ ਤੇ ਉੱਨਤੀ ਦੇ ਨਾਲ-ਨਾਲ ਸਮੁੱਚੇ ਸੰਸਾਰ ਦੀ ਸੁੱਖ-ਸ਼ਾਂਤੀ ਤੇ ਹਰ ਵਿਅਕਤੀ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਰੁਪਿੰਦਰਜੀਤ ਗਿੱਲ ਨੇ ਆਸ ਪ੍ਰਗਟਾਈ ਕਿ ਵਿਦਿਆਰਥਣਾਂ ਆਪਣੀ ਮਿਹਨਤ ਸਦਕਾ ਸ਼ਾਨਦਾਰ ਨਤੀਜੇ ਹਾਸਲ ਕਰਕੇ ਆਪਣੇ ਮਾਪਿਆਂ ਤੇ ਮਹਾਵਿਦਿਆਲਿਆ ਦਾ ਨਾਂਅ ਰੌਸ਼ਨ ਕਰਨਗੀਆਂ।