ਪਹਿਲਾ ਪਾਵਰ ਲਿਫਟਿੰਗ ਮੁਕਾਬਲਾ ਕਰਵਾਇਆ
ਹਰਚੋਵਾਲ, 1 ਨਵੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਨੌਜਵਾਨਾਂ ਨੂੰ ਖੇਡਾਂ ਤੇ ਸਰੀਰਕ ਤੰਦਰੁਸਤੀ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਬ੍ਰਦਰਜ਼ ਫਿੱਟਨੈੱਸ ਜਿੰਮ ਹਰਚੋਵਾਲ ਵਲੋਂ ਪਹਿਲਾ ਪਾਵਰ ਲਿਫਟਿੰਗ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਨੌਜਵਾਨ ਖਿਡਾਰੀਆਂ ਨੇ ਆਪਣੀ ਤਾਕਤ, ਮਿਹਨਤ ਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਹਰਚੋਵਾਲ, 1 ਨਵੰਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਨੌਜਵਾਨਾਂ ਨੂੰ ਖੇਡਾਂ ਤੇ ਸਰੀਰਕ ਤੰਦਰੁਸਤੀ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਬ੍ਰਦਰਜ਼ ਫਿੱਟਨੈੱਸ ਜਿੰਮ ਹਰਚੋਵਾਲ ਵਲੋਂ ਪਹਿਲਾ ਪਾਵਰ ਲਿਫਟਿੰਗ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਨੌਜਵਾਨ ਖਿਡਾਰੀਆਂ ਨੇ ਆਪਣੀ ਤਾਕਤ, ਮਿਹਨਤ ਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੱਖ-ਵੱਖ ਮੁਕਾਬਲਿਆਂ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਰਵਿੰਦਰ ਸਿੰਘ ਭਾਮੜੀ ਸੀ.ਆਈ.ਡੀ. ਇੰਚਾਰਜ ਕਾਹਨੂੰਵਾਨ, ਰਵੀ ਤੁਗਲਵਾਲ, ਬਿਕਰਮਜੀਤ ਸਿੰਘ ਭਾਮ, ਸਰਪੰਚ ਗੁਰਜੰਟ ਸਿੰਘ ਵਿੱਠਵਾਂ, ਦਿਲਬਾਗ ਸਿੰਘ ਉਸਤਾਦ ਭਾਮੜੀ, ਕਨਵਰਪ੍ਰੀਤ ਸਿੰਘ ਭਾਮੜੀ, ਬਾਬਾ ਸਰੂਪ ਸਿੰਘ ਭਾਮੜੀ, ਸਰਤਾਜ ਸਿੰਘ ਨਵੀਂ ਕੀੜੀ, ਕਾਲੂ ਭਾਮੜੀ, ਬਾਊ ਔਲਖ, ਅੰਮ੍ਰਿਤ ਔਲਖ ਕਬੱਡੀ ਖਿਡਾਰੀ, ਪਲਵਿੰਦਰ ਸਿੰਘ, ਮਨਜੋਧ ਸਿੰਘ ਮੰਨਾ, ਸ਼ਾਬ ਭਾਮੜੀ ਕਬੱਡੀ ਖਿਡਾਰੀ, ਦਿਲਜੋਤ ਸਿੰਘ ਕੋਚ, ਅਮਰੀਕ ਸਿੰਘ ਹਰਚੋਵਾਲ, ਰਣਧੀਰ ਸਿੰਘ ਭਾਮੜੀ, ਮਿੰਟੂ ਬਿਜਲੀ ਬੋਰਡ, ਜਸ਼ਨਪ੍ਰੀਤ ਸਿੰਘ, ਡਾਕਟਰ ਬਲਕਾਰ ਸਿੰਘ ਭਾਮ, ਹੁਸਨਪ੍ਰੀਤ ਸਿੰਘ, ਪਰਮਜੀਤ ਸਿੰਘ ਭਾਮ ਤੇ ਰਵਿੰਦਰ ਸਿੰਘ ਭਾਮ ਆਦਿ ਹਾਜ਼ਰ ਸਨ।