02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸ਼ਿਵਾਲਿਕ ਕਾਲਜ ਵਿਖੇ ਡੀ.ਐਲ.ਐਡ. 2026-28 ਲਈ ਦਾਖ਼ਲਾ ਭਰਨ ਦੀ ਆਖ਼ਰੀ ਮਿਤੀ ਅੱਜ

ਗੁਰਦਾਸਪੁਰ, 1 ਨਵੰਬਰ (ਪੰਕਜ ਸ਼ਰਮਾ)- ਅਧਿਆਪਕ ਬਣਨ ਦੇ ਚਾਹਵਾਨ ਵਿਦਿਆਰਥੀਆਂ ਲਈ ਐੱਸ. ਸੀ.

Ad Position 21
No active advertisement
ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ 02-11-2026
ਗੁਰਦਾਸਪੁਰ, 1 ਨਵੰਬਰ (ਪੰਕਜ ਸ਼ਰਮਾ)- ਅਧਿਆਪਕ ਬਣਨ ਦੇ ਚਾਹਵਾਨ ਵਿਦਿਆਰਥੀਆਂ ਲਈ ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ ਡੀ.ਐਲ.ਐੱਡ. (ਈ.ਟੀ.ਟੀ.) ਸੈਸ਼ਨ 2026-28 ਦੇ ਦਾਖ਼ਲਿਆਂ ਸਬੰਧੀ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਵਿਦਿਆਰਥੀ 1 ਨਵੰਬਰ ਤੱਕ ਦਾਖ਼ਲਾ ਫਾਰਮ ਭਰ ਸਕਦੇ ਹਨ। ਇਸ ਸੰਬੰਧੀ ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਗੁਰਦਾਸਪੁਰ ਵਿਖੇ ਵੀ ਦਾਖ਼ਲੇ ਸ਼ੁਰੂ ਹੋ ਗਏ ਹਨ। ਕਾਲਜ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਡੀ.ਐਲ.ਐਡ. ਕੋਰਸ ਅਧਿਆਪਨ ਦੇ ਖੇਤਰ ਵਿਚ ਕੈਰੀਅਰ ਬਣਾਉਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਸਹੀ ਮਾਰਗਦਰਸ਼ਨ ਦੇ ਕੇ ਹੁਨਰਮੰਦ ਤੇ ਜ਼ਿੰਮੇਵਾਰ ਅਧਿਆਪਕ ਬਣਾਉਣਾ ਹੈ। ਯੋਗ ਵਿਦਿਆਰਥੀਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਵਜ਼ੀਫ਼ਾ ਸਕੀਮਾਂ ਤੇ ਫ਼ੀਸ ਰਿਆਇਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਲਜ ਦਾ ਪਹਿਲਾ ਕੈਂਪਸ ਮੁਸਤਫਾਬਾਦ ਜੱਟਾਂ ਬਾਬੇਹਾਲੀ ਨੇੜੇ ਤੇ ਦੂਜਾ ਨਿਊ ਸੰਤ ਨਗਰ ਤ੍ਰਿੰਮੋ ਰੋਡ ਗੁਰਦਾਸਪੁਰ ਵਿਖੇ ਸਥਿਤ ਹੈ। ਦੋਵਾਂ ਕੈਂਪਸਾਂ ਵਿਚ ਦਾਖ਼ਲੇ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਕੈਪਟਨ ਪਰਗਨ ਸਿੰਘ ਮੰਡ ਅਗਲੀ ਖ਼ਬਰ ਸਾਲਾਨਾ ਭੰਡਾਰਾ ਕਰਵਾਇਆ
Ad Position 24