ਅੰਮ੍ਰਿਤ ਸੰਚਾਰ ਦੌਰਾਨ 100 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ
ਧਾਰੀਵਾਲ, 1 ਨਵੰਬਰ (ਲਖਬੀਰ ਸਿੰਘ ਖੁੰਡਾ, ਸਵਰਨ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਪੰਜਾਬ ਭਰ ਵਿਚ ਚਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਧਾਰੀਵਾਲ ਵਿਖੇ 100 ਪੁਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਮਹਾਨ ਗੁਰਮਤਿ ਤੇ ਅੰਮ੍ਰਿਤ ਸੰਚਾਰ ਸਮਾਗਮ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਨੂੰ ਸਵਾਸ ਸਵਾਸ ਨਾਮ ਜਪ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਧਾਰੀਵਾਲ, 1 ਨਵੰਬਰ (ਲਖਬੀਰ ਸਿੰਘ ਖੁੰਡਾ, ਸਵਰਨ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਪੰਜਾਬ ਭਰ ਵਿਚ ਚਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਧਾਰੀਵਾਲ ਵਿਖੇ 100 ਪੁਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਮਹਾਨ ਗੁਰਮਤਿ ਤੇ ਅੰਮ੍ਰਿਤ ਸੰਚਾਰ ਸਮਾਗਮ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਨੂੰ ਸਵਾਸ ਸਵਾਸ ਨਾਮ ਜਪ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨੀ ਜਥੇ, ਢਾਡੀ ਭਾਈ ਲੱਖਾ ਸਿੰਘ ਮਾਨੇਪੁਰ ਤੇ ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਪੁੱਤਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਲਖਬੀਰ ਸਿੰਘ ਲੋਧੀਨੰਗਲ ਸਾਬਕਾ ਵਿਧਾਇਕ, ਕਵਲਪ੍ਰੀਤ ਸਿੰਘ ਕਾਕੀ ਹਲਕਾ ਇੰਚਾਰਜ ਕਾਦੀਆਂ, ਵਿਜੇ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ, ਗੁਰਿੰਦਰਪਾਲ ਸਿੰਘ ਗੋਰਾ ਤੇ ਜਸਬੀਰ ਕੌਰ ਜਫਰਵਾਲ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਸਮਸ਼ੇਰ ਸਿੰਘ ਚੀਮਾ ਸਕੱਤਰ ਪੰਜਾਬ, ਸਰਵਣ ਸਿੰਘ ਸੇਵਕ, ਪਰਮਵੀਰ ਸਿੰਘ ਲਾਡੀ ਸਾਬਕਾ ਜ਼ਿਲ੍ਹਾ ਪ੍ਰਧਾਨ, ਜਗਦੀਸ਼ ਸਿੰਘ ਬੁੱਟਰ ਇੰਚਾਰਜ, ਐਡੀਸ਼ਨਲ ਮੈਨੇਜਰ ਗੁਰਤਿੰਦਰਪਾਲ ਸਿੰਘ ਭਾਟੀਆ, ਸਤਨਾਮ ਸਿੰਘ ਰਿਆੜ ਮੀਤ ਸਕੱਤਰ, ਮੈਨੇਜਰ ਨਿਸ਼ਾਨ ਸਿੰਘ ਜਫਰਵਾਲ, ਸੇਵਾ ਮੁਕਤ ਬੀ.ਡੀ.ਪੀ.ਓ. ਅਨੂਪ ਸਿੰਘ, ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਗੁਰਨਾਮ ਸਿੰਘ ਨਿਗਰਾਨ ਧਰਮ ਪ੍ਰਚਾਰ ਕਮੇਟੀ ਗੁਰਦਾਸਪੁਰ, ਵਰਿਆਮ ਸਿੰਘ ਇੰਚਾਰਜ ਨਿਗਰਾਨ ਪਠਾਨਕੋਟ, ਰਜਿੰਦਰ ਸਿੰਘ ਬਾਜਵਾ ਵੈਰੋਕੇ, ਅਮਰੀਕ ਸਿੰਘ ਵਡਾਲਾ ਬਾਂਗਰ ਸਾਬਕਾ ਚੇਅਰਮੈਨ, ਸ਼ਰਨਜੀਤ ਕੌਰ ਜੀਂਦੜ, ਅਮਰੀਕ ਸਿੰਘ ਬਾਲੇਵਾਲ, ਮੈਨੇਜਰ ਸੁਰਜੀਤ ਸਿੰਘ ਚਾਹਲ, ਡਾਕਟਰ ਰਣਜੀਤ ਸਿੰਘ ਬੇਦੀ ਕਾਲੋਨੀ, ਸਰਬਜੀਤ ਸਿੰਘ ਗੱਜੂਗਾਜੀ, ਗਿਆਨੀ ਜਸਵਿੰਦਰ ਸਿੰਘ ਕਲੇਰ, ਬਾਬਾ ਗੁਰਦੇਵ ਸਿੰਘ ਕਲਿਆਣਪੁਰ, ਦਲੇਰ ਸਿੰਘ ਸਾਬਕਾ ਸਰਪੰਚ ਤਿੱਖਾ ਥੇਹ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਮੈਨੇਜਰ ਸਤਨਾਮ ਸਿੰਘ ਗੋਸਲ ਆਦਿ ਹਾਜ਼ਰ ਸਨ।