02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਲੱਧਾਮੁੰਡਾ ਵਿਖੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਸੀ.ਸੀ.ਟੀ.ਵੀ. ਵੀਡੀਓ ਆਈ ਸਾਹਮਣੇ, 5 ਖਿਲਾਫ਼ ਮਾਮਲਾ ਦਰਜ

ਘੁਮਾਣ, 1 ਨਵੰਬਰ (ਬੰਮਰਾਹ)- ਨਜ਼ਦੀਕੀ ਪਿੰਡ ਲੱਧਾ ਮੁੰਡਾ ਦੇ ਗੁਰਮੇਜ ਸਿੰਘ ਪੁੱਤਰ ਦਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10:15 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਗੇਟ ’ਤੇ ਚਾਰ ਗੋਲੀਆਂ ਦੇ ਨਿਸ਼ਾਨ ਮਿਲੇ ਅਤੇ ਗਲੀ ਵਿਚੋਂ ਖੋਲ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਸਾਨੂੰ ਕਾਫੀ ਸਮੇਂ ਤੋਂ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ।

Ad Position 21
No active advertisement
ਪਿੰਡ ਲੱਧਾ ਮੁੰਡਾ ਵਿਖੇ ਗੋਲੀਆਂ ਚੱਲਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੇਜ ਸਿੰਘ। ਨਾਲ ਹਾਜ਼ਰ ਹੋਰ ਪਤਵੰਤੇ। ਤਸਵੀਰ : ਬੰਮਰਾਹ 02-11-2026
ਘੁਮਾਣ, 1 ਨਵੰਬਰ (ਬੰਮਰਾਹ)- ਨਜ਼ਦੀਕੀ ਪਿੰਡ ਲੱਧਾ ਮੁੰਡਾ ਦੇ ਗੁਰਮੇਜ ਸਿੰਘ ਪੁੱਤਰ ਦਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10:15 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਗੇਟ ’ਤੇ ਚਾਰ ਗੋਲੀਆਂ ਦੇ ਨਿਸ਼ਾਨ ਮਿਲੇ ਅਤੇ ਗਲੀ ਵਿਚੋਂ ਖੋਲ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਸਾਨੂੰ ਕਾਫੀ ਸਮੇਂ ਤੋਂ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ। ਉਨ੍ਹਾਂ ਕਿਹਾ ਕਿ ਮੇਰੇ ਚਾਚੇ ਦੇ ਪੁੱਤ ਹਰਵਿੰਦਰ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਲੱਧਾ ਮੁੰਡਾ ਨੇ ਆਪਣੀ ਸਾਢੇ ਪੰਜ ਏਕੜ ਜ਼ਮੀਨ ਦਲਾਲ ਰਾਹੀਂ ਕਿਸੇ ਨੂੰ ਵੇਚੀ ਸੀ, ਇਹ ਜ਼ਮੀਨ ਦੂਸਰੀ ਪਾਰਟੀ ਕੋਲੋਂ ਅਸੀਂ ਵੱਧ ਪੈਸੇ ਦੇ ਕੇ ਖਰੀਦ ਲਈ। ਉਨ੍ਹਾਂ ਕਿਹਾ ਕਿ ਅਸੀਂ ਕਰਜ਼ਾ ਲੈ ਕੇ ਜ਼ਮੀਨ ਲਈ ਹੈ ਤਾਂ ਜੋ ਸਾਡੇ ਪੁਰਖਿਆਂ ਦੀ ਜ਼ਮੀਨ ’ਤੇ ਹੋਰ ਕੋਈ ਕਾਬਜ਼ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਜ਼ਮੀਨ ਵੇਚਣ ਵਾਲਾ ਹਰਵਿੰਦਰ ਸਿੰਘ ਸਾਡੇ ਨਾਲ ਸਹਿਮਤ ਹੈ ਪਰ ਉਸ ਦੀ ਪਤਨੀ ਦੀ ਆਪਣੇ ਪਤੀ ਹਰਵਿੰਦਰ ਸਿੰਘ ਨਾਲ ਨਹੀਂ ਬਣਦੀ, ਜਿਸ ਕਰ ਕੇ ਉਹ ਵਿਦੇਸ਼ ਵਿਚ ਬੈਠੇ ਗੈਂਗਸਟਰ ਕੋਲੋਂ ਸਾਨੂੰ ਫੋਨ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਵਿਚ ਤਿੰਨ-ਚਾਰ ਵਾਰ ਸਾਨੂੰ ਫੋਨ ਕਾਲਾਂ ਆ ਚੁੱਕੀਆਂ ਹਨ ਕਿ ਜਾਂ ਤਾਂ ਜ਼ਮੀਨ ਛੱਡ ਦਿਓ, ਨਹੀਂ ਤਾਂ ਤੁਹਾਡੇ ਪਰਿਵਾਰ ਦਾ ਨੁਕਸਾਨ ਕਰਾਂਗੇ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਇਸ ਜ਼ਮੀਨ ਦਾ ਤੁਹਾਨੂੰ ਕੋਈ ਵੀ ਪੈਸਾ ਨਹੀਂ ਮਿਲੇਗਾ। ਸਗੋਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਇਹ ਜ਼ਮੀਨ ਛੱਡਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਕਿਹਾ ਕਿ ਸਾਨੂੰ ਪੈਸੇ ਦੇ ਦਿਓ, ਅਸੀਂ ਜ਼ਮੀਨ ਛੱਡ ਦੇਵਾਂਗੇ ਪਰ ਧਮਕੀਆਂ ਦੇਣ ਵਾਲੇ ਮੁਫਤ ਵਿਚ ਜ਼ਮੀਨ ਹੜੱਪਣ ਨੂੰ ਫਿਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰੀ ਪਤਨੀ ਦੋਨੋਂ ਇਸ ਘਰ ਵਿਚ ਰਹਿੰਦੇ ਹਾਂ ਜਿਸ ਕਰ ਕੇ ਸਾਨੂੰ ਡਰਾਉਣ ਲਈ ਗੋਲੀਆਂ ਚਲਵਾਈਆਂ ਗਈਆਂ ਹਨ ਜਿਸ ਕਰ ਕੇ ਅਸੀਂ ਸਹਿਮੇ ਪਏ ਹਾਂ, ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਗੁਹਾਰ ਲਗਾ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੋਲੀਆਂ ਚਲਾਉਣ ਤੇ ਧਮਕੀਆਂ ਦੇਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ’ਤੇ ਚੱਲਦੀਆਂ ਓਵਰਲੋਡ ਟਰਾਲੀਆਂ ਬਣ ਰਹੀਆਂ ਹਾਦਸਿਆਂ ਦਾ ਕਾਰਨ ਟਰਾਂਸਪੋਰਟ ਵਿਭਾਗ ਸਭ ਕੁਝ ਜਾਣਦਾ ਹੋਇਆ ਬਣਿਆ ਮੂ... ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਬਟਾਲਾ ਵਿਖੇ ਫਰੈਸ਼ਰ ਪਾਰਟੀ ਕਰਵਾਈ
Ad Position 24