02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਦੇ ਵਿਦਿਆਰਥੀਆਂ ਨੇ ਪਿਕਨਿਕ ਦਾ ਆਨੰਦ ਮਾਣਿਆ

ਕੋਟਲੀ ਸੂਰਤ ਮੱਲ੍ਹੀ, 31 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਜੀ. ਐਸ.

Ad Position 21
No active advertisement
ਅਜੀਤ ਡੈਸਕ 01-11-2026
ਕੋਟਲੀ ਸੂਰਤ ਮੱਲ੍ਹੀ, 31 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਗਵਾਨਪੁਰ ਵਲੋਂ ਵਿਦਿਆਰਥੀਆਂ ਲਈ ਇਕ ਮਨੋਰੰਜਕ ਸੈਰ ਸਪਾਟਾ ਕਰਵਾਇਆ ਗਿਆ। ਇਸ ਦੌਰਾਨ ਜਮਾਤ ਚੌਥੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀ, ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਮਹਾਜਨ ਤੇ ਅਧਿਆਪਕਾਂ ਦੇ ਨਾਲ ਜਲੰਧਰ ਸਥਿਤ ਵੰਡਰਲੈਂਡ ਵਿਖੇ ਗਏ। ਪ੍ਰਿੰਸੀਪਲ ਸੋਨੀਆ ਮਹਾਜਨ ਨੇ ਦੱਸਿਆ ਕਿ ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਦੇ ਮੌਕੇ ਪ੍ਰਦਾਨ ਕਰਨਾ ਤੇ ਉਨ੍ਹਾਂ ਵਿਚ ਆਪਸੀ ਪਿਆਰ, ਸਹਿਯੋਗ ਤੇ ਮਿਲਵਰਤਣ ਦੀ ਭਾਵਨਾ ਨੂੰ ਵਧਾਉਣਾ ਸੀ। ਵੰਡਰਲੈਂਡ ਪਹੁੰਚ ਕੇ ਵਿਦਿਆਰਥੀਆਂ ਨੇ ਵਾਟਰ ਪਾਰਕ ਵਿਚ ਖੂਬ ਮਸਤੀ ਕੀਤੀ ਤੇ ਵੱਖ-ਵੱਖ ਰੋਮਾਂਚਕ ਰਾਈਡਜ਼ ਦਾ ਆਨੰਦ ਮਾਣਿਆ। ਬੱਚਿਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਮਨੋਰੰਜਕ ਗਤੀਵਿਧੀਆਂ ’ਚ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਡਾਂਸ ਕਰਕੇ ਵੀ ਖੂਬ ਰੌਣਕਾਂ ਲਗਾਈਆਂ। ਸੰਗੀਤ ਦੀਆਂ ਧੁਨਾਂ ’ਤੇ ਨੱਚਦੇ ਹੋਏ ਬੱਚਿਆਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਇਸ ਦਿਨ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਵਿਦਿਆਰਥੀਆਂ ਲਈ ਖਾਣ-ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਪਿਕਨਿਕ ਨੇ ਬੱਚਿਆਂ ਨੂੰ ਆਪਣੀ ਰੋਜ਼ਾਨਾ ਦੀ ਪੜ੍ਹਾਈ ਦੇ ਰੁਝੇਵਿਆਂ ਤੋਂ ਕੁਝ ਸਮਾਂ ਦੂਰ ਰਹਿ ਕੇ ਆਪਣੇ ਦੋਸਤਾਂ ਨਾਲ ਖੁਸ਼ੀ ਭਰੇ ਪਲ ਬਿਤਾਉਣ ਦਾ ਮੌਕਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਫਤਹਿਗੜ੍ਹ ਚੂੜੀਆਂ ਦਾਣਾ ਮੰਡੀ ’ਚ ਹੋ ਰਹੀ ਹੈ ਵੱਡੀ ਲੁੱਟ ਖਸੁੱਟ-ਸਾਬਕਾ ਵਿਧਾਇਕ ਲੋਧੀਨੰਗਲ ਦਾਣਾ ਮੰਡੀਆਂ ਅੰਦਰ ਖੁੱਲ੍... ਅਗਲੀ ਖ਼ਬਰ ਪ੍ਰਬੰਧਾਂ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਤੋਂ ਨਹੀਂ ਆ ਰਹੇ ਬਾਜ
Ad Position 24