31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬ ਦੇ ਲੋਕ 2027 ’ਚ ਭਾਜਪਾ ਦੀ ਸਰਕਾਰ ਦੇਖਣਾ ਚਾਹੁੰਦੇ ਹਨ-ਲੈਕਚਰਾਰ ਸੁਰਿੰਦਰ ਪਾਲ

ਤਾਰਾਗੜ੍ਹ, 30 ਅਕਤੂਬਰ (ਸੋਹਨ ਲਾਲ)-ਤਾਰਾਗੜ੍ਹ ਪੁਰਾਣਾ ਤੋਂ ਭਾਜਪਾ ਆਗੂ ਲੈਕਚਰਾਰ ਸੁਰਿੰਦਰ ਪਾਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਲੀ ਭਾਂਤੀ ਜਾਣ ਚੁੱਕੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਮਨ ਬਣਾ ਚੁੱਕੀ ਹੈ ਕਿ ਇਸ ਵਾਰ ਪੰਜਾਬ ਵਿਚ ਡਬਲ ਇੰਜਨ ਦੀ ਸਰਕਾਰ ਬਣੇਗੀ ਤਾਂ ਹੀ ਪੰਜਾਬ ਦਾ ਵਿਕਾਸ ਹੋਵੇਗਾ।

Ad Position 21
No active advertisement
ਅਜੀਤ ਡੈਸਕ 31-10-2026
ਤਾਰਾਗੜ੍ਹ, 30 ਅਕਤੂਬਰ (ਸੋਹਨ ਲਾਲ)-ਤਾਰਾਗੜ੍ਹ ਪੁਰਾਣਾ ਤੋਂ ਭਾਜਪਾ ਆਗੂ ਲੈਕਚਰਾਰ ਸੁਰਿੰਦਰ ਪਾਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਲੀ ਭਾਂਤੀ ਜਾਣ ਚੁੱਕੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਮਨ ਬਣਾ ਚੁੱਕੀ ਹੈ ਕਿ ਇਸ ਵਾਰ ਪੰਜਾਬ ਵਿਚ ਡਬਲ ਇੰਜਨ ਦੀ ਸਰਕਾਰ ਬਣੇਗੀ ਤਾਂ ਹੀ ਪੰਜਾਬ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਪਹਿਲਾਂ ਹਲਕਾ ਭੋਆ ’ਚ ਇੰਡਸਟਰੀ ਸਥਾਪਤ ਕਰਨਾ ਪਹਿਲਾ ਮੁੱਖ ਉਦੇਸ਼ ਹੋਵੇਗਾ । ਉਨ੍ਹਾਂ ਕਿਹਾ ਕਿ ਇੰਡਸਟਰੀ ਲੱਗਣ ਨਾਲ ਬੇਰੁਜ਼ਗਾਰੀ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪਿੰਡ ਤਾਰਾਗੜ੍ਹ ’ਚ ਇਕ 24 ਘੰਟੇ ਚੱਲਣ ਵਾਲਾ ਸਰਕਾਰੀ ਹਸਪਤਾਲ ਦਾ ਨਿਰਮਾਣ ਕਰਵਾਇਆ ਜਾਵੇਗਾ। ਲੈਕਚਰਾਰ ਸੁਰਿੰਦਰ ਕੁਮਾਰ ਨੇ ਮੌਜੂਦਾ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦ ਦੀ ਪੰਜਾਬ ਵਿਚ ਆਈ ਹੈ । ਆਏ ਦਿਨ ਗੈਂਗਸਟਰਾਂ ’ਚ ਵਾਧਾ ਹੋਇਆ ਹੈ ਤੇ ਦਿਨ ਸਮੇਂ ਲੁੱਟ ਖੋਹ ਹੋ ਰਹੀ ਹੈ ਤੇ ਗੋਲੀਆਂ ਚੱਲ ਰਹੀਆਂ ਹਨ, ਨਸ਼ਿਆਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਨਸ਼ੇ ਦੇ ਵਪਾਰੀ ਸ਼ਰੇਆਮ ਨਸ਼ਾ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ । ਉਨ੍ਹਾਂ ਦੋਸ਼ ਲਗਾਇਆ ਹੈ ਕਿ ਪਿੰਡ ਤਾਰਾਗੜ੍ਹ ਪੁਰਾਣਾ ਤੋਂ ਬੇਗੋਵਾਲ ਨੂੰ ਜਾਂਦੀ ਪੁਰਾਣੀ ਸੜਕ ਅਜੇ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਬਣਾਈ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ’ਤੇ ਪਟਾਕਿਆਂ ਦੀ ਵਿੱਕਰੀ ਲਈ ਕੱਢੇ ਗਏ 7 ਲੱਕੀ ਡਰਾਅ 1295 ਲੋਕਾਂ ਨੇ ਦਿੱਤੀ ਸੀ ਅਰਜ਼ੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਨ ਸੇਵਾ ਨੂੰ ਬਣਾਇਆ ਮੁੱਖ ਉਦੇਸ਼-ਭਾਰਤੀ ਮਹਿਰਾ
Ad Position 24